ਕੋਰੋਨਾ ਵਾਇਰਸ ਨੇ ਲਈ 28 ਹੋਰ ਸਕਾਟਲੈਂਡ ਵਾਸੀਆਂ ਦੀ ਜਾਨ

Saturday, Oct 31, 2020 - 10:04 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਮਾਮਲਿਆਂ ਕਾਰਨ ਹੋ ਰਹੀਆਂ ਮੌਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਲਗਭਗ 24 ਘੰਟਿਆਂ ਵਿਚ ਹੋਰ 28 ਸਕਾਟਿਸ਼ ਕੋਰੋਨਾ ਵਾਇਰਸ ਤੋਂ ਪੀੜਿਤ ਹੋਣ ਤੋਂ ਬਾਅਦ ਮੌਤ ਦੀ ਨੀਂਦ ਸੌਂ ਗਏ ਹਨ।

ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 1,281 ਨਵੇਂ ਪਾਜ਼ੀਟਿਵ ਟੈਸਟ ਵੀ ਦਰਜ ਕੀਤੇ ਗਏ ਹਨ। ਇਸਦੀ ਪੁਸ਼ਟੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਦੌਰਾਨ ਡਿਪਟੀ ਐਫ ਐਮ ਜੌਨ ਸਵਿੰਨੇ ਦੁਆਰਾ ਕੀਤੀ ਗਈ। ਕੁੱਲ ਨਵੇਂ ਮਾਮਲਿਆਂ ਵਿਚ 496 ਗ੍ਰੇਟਰ ਗਲਾਸਗੋ ਵਿਚ, 258 ਲੈਨਾਰਕਸ਼ਾਇਰ ਵਿੱਚ, 194 ਲੋਥਿਅਨ ਵਿਚ ਅਤੇ 89 ਟਾਇਸਾਈਡ ਵਿਚ ਹਨ। ਇਸ ਦੇ ਇਲਾਵਾ ਸਕਾਟਲੈਂਡ ਦੇ ਹਸਪਤਾਲਾਂ ਵਿਚ ਕੁੱਲ 1,170 ਲੋਕ ਵਾਇਰਸ ਨਾਲ ਲੜ ਰਹੇ ਹਨ ਜਦਕਿ 18 ਇੱਕ ਰਾਤ ਵਿਚ ਵਧੇ ਹਨ। ਡਿਪਟੀ ਐੱਫ. ਐੱਮ. ਸਵਿੰਨੇ ਨੇ ਪੁਸ਼ਟੀ ਕੀਤੀ ਕਿ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 2,819 ਹੋ ਗਈ ਹੈ।


Lalita Mam

Content Editor

Related News