ਕੋਰੋਨਾ ਵਾਇਰਸ ਦੌਰਾਨ ਹੋਈਆਂ ਆਮ ਫਲੂ ਸੀਜ਼ਨ ਨਾਲੋਂ ਜ਼ਿਆਦਾ ਮੌਤਾਂ

Thursday, Oct 22, 2020 - 08:35 AM (IST)

ਕੋਰੋਨਾ ਵਾਇਰਸ ਦੌਰਾਨ ਹੋਈਆਂ ਆਮ ਫਲੂ ਸੀਜ਼ਨ ਨਾਲੋਂ ਜ਼ਿਆਦਾ ਮੌਤਾਂ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੇ ਸਾਰੀ ਦੁਨੀਆ 'ਤੇ ਆਪਣਾ ਪ੍ਰਕੋਪ ਢਾਹਿਆ ਹੈ। ਅਮਰੀਕਾ ਵਿਚ ਵੀ ਲੱਖਾਂ ਹੀ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਮੰਗਲਵਾਰ ਨੂੰ ਬੀਮਾਰੀ ਕੰਟਰੋਲ ਅਤੇ ਰੋਕਥਾਮ ਸੈਂਟਰ( ਸੀ ਡੀ ਸੀ)  ਨੇ  ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਮਰੀਕਾ ਵਿਚ ਲਗਭਗ 2,99,000 ਹੋਰ ਲੋਕ ਆਮ ਫਲੂ ਸੀਜਨ ਨਾਲੋਂ ਜ਼ਿਆਦਾ ਮਾਰੇ ਗਏ ਹਨ । 

ਇਨ੍ਹਾਂ ਵਿਚੋਂ ਦੋ-ਤਿਹਾਈ ਕੋਵਿਡ -19 ਅਤੇ ਬਾਕੀ ਦੇ ਹੋਰ ਕਾਰਨਾਂ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਸੀ. ਡੀ. ਸੀ. ਅਨੁਸਾਰ ਵਾਇਰਸ ਨੇ ਜ਼ਿਆਦਾਤਰ 25 ਤੋਂ 44 ਸਾਲ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਦੀ ਮੌਤ ਦਰ ਪਿਛਲੇ ਸਾਲਾਂ ਨਾਲੋਂ 26.5 ਫੀਸਦੀ ਵੱਧ ਹੈ। ਸੀ.ਡੀ.ਸੀ. ਦੇ ਇਹ ਅੰਕੜੇ 1 ਫਰਵਰੀ ਤੋਂ 3 ਅਕਤੂਬਰ ਤੱਕ ਹਨ।

ਇਸ ਵਾਇਰਸ ਦੀ ਲਾਗ ਕਰਕੇ ਮੌਤਾਂ ਦੀ ਗਿਣਤੀ ਸਾਲ ਦੇ ਅੰਤ ਤਕ 400,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਪੋਸਟ ਅਤੇ ਯੇਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਇਹਨਾਂ ਮੌਤਾਂ ਦੇ ਦੋ ਮੁੱਖ ਕਾਰਨ ਵੀ ਦੱਸੇ ਹਨ। ਜ਼ਿਆਦਾਤਰ ਲੋਕ ਕੋਵਿਡ-19 ਕਰਕੇ ਮਰੇ ਹਨ ਜਦਕਿ ਕਈ ਹੋਰ ਘਰਾਂ ਜਾਂ ਨਰਸਿੰਗ ਹੋਮਾਂ ਵਿਚ ਦਿਲ ਦੇ ਦੌਰੇ, ਸ਼ੂਗਰ, ਸਟ੍ਰੋਕ ਅਤੇ ਅਲਜ਼ਾਈਮਰ ਆਦਿ ਬੀਮਾਰੀਆਂ ਕਰਕੇ ਵੀ ਜਾਨ ਗੁਆ ਬੈਠੇ ਹਨ।
 


author

Lalita Mam

Content Editor

Related News