ਅਮਰੀਕਾ ''ਚ ਕੋਰੋਨਾ ਵਾਇਰਸ ਕੰਟਰੋਲ ''ਚ : ਟਰੰਪ

02/25/2020 9:29:11 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪੂਰੇ ਅਮਰੀਕਾ 'ਚ ਕੋਰੋਨਾ ਵਾਇਰਸ ਕੰਟਰੋਲ 'ਚ ਹੈ। ਟਰੰਪ ਨੇ ਟਵੀਟ ਕਰਕੇ ਦੱਸਿਆ,''ਅਮਰੀਕਾ 'ਚ ਕੋਰੋਨਾ ਵਾਇਰਸ ਕਾਫੀ ਕੰਟਰੋਲ 'ਚ ਹੈ। ਅਸੀਂ ਸਾਰਿਆਂ ਦੇ ਅਤੇ ਸਬੰਧਤ ਖੇਤਰਾਂ ਦੇ ਸੰਪਰਕ 'ਚ ਹਾਂ।'' ਉਨ੍ਹਾਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਅਤੇ ਕਾਫੀ ਤੇਜ਼ੀ ਨਾਲ ਕੋਸ਼ਿਸ਼ਾਂ ਕਰਨ ਲਈ ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਤੇ ਵਿਸ਼ਵ ਸਿਹਤ ਸੰਗਠਨ ਦੀ ਪ੍ਰਸ਼ੰਸਾ ਕੀਤੀ। ਇਸ ਵਾਇਰਸ ਕਾਰਨ ਚੀਨ 'ਚ 2500 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ ਦੱਖਣੀ ਕੋਰੀਆ 'ਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਰ ਦੇਸ਼ ਆਪਣੇ ਪੱਧਰ 'ਤੇ ਬਚਾਅ ਕਾਰਜਾਂ 'ਚ ਜੁਟਿਆ ਹੋਇਆ ਹੈ।


ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਭਾਰਤ ਫੇਰੀ 'ਤੇ ਆਏ ਹੋਏ ਹਨ। ਕੱਲ ਉਨ੍ਹਾਂ ਨੇ ਅਹਿਮਦਾਬਾਦ 'ਚ 'ਨਮਸਤੇ ਟਰੰਪ' ਪ੍ਰੋਗਰਾਮ 'ਚ ਸ਼ਿਰਕਤ ਕੀਤੀ ਤੇ ਫਿਰ ਆਗਰਾ ਜਾ ਕੇ ਤਾਜ ਦੇ ਦੀਦਾਰ ਕੀਤੇ। ਅੱਜ ਉਨ੍ਹਾਂ ਦਾ ਰਾਸ਼ਟਰਪਤੀ ਕੋਵਿੰਦ ਨਾਲ ਮਿਲਣ ਦਾ ਪ੍ਰੋਗਰਾਮ ਹੈ ਤੇ ਇਸ ਦੌਰਾਨ ਭਾਰਤ-ਅਮਰੀਕਾ ਵੱਡੇ ਸਮਝੌਤਿਆਂ 'ਤੇ ਦਸਤਖਤ ਕਰ ਸਕਦੇ ਹਨ।


Related News