ਡਾਇਮੰਡ ਪ੍ਰਿੰਸੇਸ ਤੋਂ ਪਰਤੇ ਇਜ਼ਰਾਇਲ ਲੋਕਾਂ ''ਚ ਕੋਰੋਨਾ ਵਾਇਰਸ ਦੀ ਪੁਸ਼ਟੀ

Friday, Feb 21, 2020 - 08:15 PM (IST)

ਡਾਇਮੰਡ ਪ੍ਰਿੰਸੇਸ ਤੋਂ ਪਰਤੇ ਇਜ਼ਰਾਇਲ ਲੋਕਾਂ ''ਚ ਕੋਰੋਨਾ ਵਾਇਰਸ ਦੀ ਪੁਸ਼ਟੀ

ਯੇਰੂਸ਼ਲਮ (ਏ.ਐਫ.ਪੀ.)- ਜਾਪਾਨ ਦੇ ਕਰੂਜ਼ ਜਹਾਜ਼ ਡਾਇਮੰਡ ਪ੍ਰਿੰਸੇਸ ਤੋਂ ਵਤਨ ਪਰਤੇ ਇਜ਼ਰਾਇਲ ਦੇ ਇਕ ਨਾਗਰਿਕ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜੋ ਦੇਸ਼ ਦਾ ਪਹਿਲਾ ਮਾਮਲਾ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਇਸ ਜਹਾਜ਼ ਨੂੰ ਰੋਕਿਆ ਗਿਆ ਸੀ। ਇਜ਼ਰਾਇਲ ਦੇ ਸਿਹਤ ਮੰਤਰਾਲੇ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ। ਕਰੂਜ਼ ਜਹਾਜ਼ ਤੋਂ ਵਾਪਸ ਪਰਤਣ ਵਾਲੇ ਇਕ ਯਾਤਰੀ ਵਿਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਉਸ ਦੇ ਨਮੂਨੇ ਦੀ ਜਾਂਚ ਕੇਂਦਰੀ ਲੈਬ ਵਿਚ ਕੀਤੀ ਗਈ ਸੀ।

ਡਾਇਮੰਡ ਪ੍ਰਿੰਸੇਸ ਵਿਚ ਸਵਾਰ ਇਜ਼ਰਾਇਲ ਦੇ 15 ਯਾਤਰੀਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ, ਜਿਸ ਵਿਚੋਂ 11 ਨਾਗਰਿਕ ਵਤਨ ਵਾਪਸ ਪਰਤ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਵਤਨ ਪਰਤਣ ਵਾਲੇ ਹੋਰ ਯਾਤਰੀਆਂ ਵਿਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਜ਼ਰਾਇਲ ਵਾਪਸ ਆਉਣ ਵਾਲੇ ਯਾਤਰੀਆਂ ਨੂੰ ਸ਼ੇਬਾ ਹਸਪਤਾਲ ਵਿਚ 14 ਦਿਨ ਤੱਕ ਤੇਲ ਹਸ਼ੋਮਰ ਸ਼ਹਿਰ ਵਿਚ ਰੱਖਿਆ ਗਿਆ ਸੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਅਟੱਲ ਹੈ ਕਿ ਚੀਨ ਵਿਚ ਬਾਅਦ ਵਿਚ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਸਾਰੇ ਜਹਾਜ਼ਾਂ ਦੇ ਦੇਸ਼ ਵਿਚ ਉਤਰਣ 'ਤੇ ਪਾਬੰਦੀ ਲਗਾ ਦਿੱਤੀ ਸੀ। 


author

Sunny Mehra

Content Editor

Related News