ਵਿਸ਼ਵ 'ਚ ਕੋਰੋਨਾ ਦੇ ਮਾਮਲਿਆਂ 'ਚ 24 ਫੀਸਦੀ ਆਈ ਕਮੀ : WHO

08/18/2022 11:31:04 PM

ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਪਿਛਲੇ ਹਫਤੇ ਲਗਭਗ ਇਕ ਚੌਥਾਈ ਦੀ ਕਮੀ ਆਈ ਹੈ ਅਤੇ ਉਥੇ ਮੌਤਾਂ ਦੀ ਗਿਣਤੀ 6 ਫੀਸਦੀ ਘਟ ਗਈ ਪਰ ਏਸ਼ੀਆ ਦੇ ਕੁਝ ਹਿੱਸਿਆਂ 'ਚ ਅਜੇ ਵੀ ਇਹ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਡਬਲਯੂ.ਐੱਚ.ਓ. ਨੇ ਕਿਹਾ ਕਿ ਪਿਛਲੇ ਹਫਤੇ ਕੋਰੋਨਾ ਵਾਇਰਸ ਦੇ 54 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਉਸ ਤੋਂ ਪਿਛਲੇ ਹਫਤੇ ਦੀ ਤੁਲਨਾ 'ਚ 24 ਫੀਸਦੀ ਘੱਟ ਹਨ।

ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ

ਅਫਰੀਕਾ ਅਤੇ ਯੂਰਪ 'ਚ ਮਾਮਲਿਆਂ 'ਚ ਕਰੀਬ 40 ਫੀਸਦੀ ਅਤੇ ਮੱਧ ਪੂਰਬ 'ਚ ਇਕ ਤਿਹਾਈ ਕਮੀ ਆਈ ਹੈ। ਪੱਛਮੀ ਪ੍ਰਸ਼ਾਂਤ ਅਤੇ ਦੱਖਣੀ ਪੂਰਬੀ ਏਸ਼ੀਆ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਸਿਰਫ 31 ਫੀਸਦੀ ਅਤੇ 12 ਫੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟ੍ਰੇਡੋਸ ਅਦਨੋਮ ਘੇਬ੍ਰੇਯਸਸ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪਿਛਲੇ ਇਕ ਮਹੀਨੇ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ 'ਚ 35 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਚੀਨ ਨੂੰ ਚੁਣੌਤੀ ਦਿੰਦੇ ਹੋਏ ਲਿਥੁਆਨੀਆ ਨੇ ਤਾਈਵਾਨ 'ਚ ਆਪਣਾ ਪਹਿਲਾ ਰਾਜਦੂਤ ਕੀਤਾ ਨਿਯੁਕਤ

ਉਨ੍ਹਾਂ ਕਿਹਾ ਕਿ ਪਿਛਲੇ ਹਫਤੇ 15000 ਮੌਤਾਂ ਹੋਈਆਂ। ਉਨ੍ਹਾਂ ਕਿਹਾ ਕਿ ਇਕ ਹਫਤੇ 'ਚ 15 ਹਜ਼ਾਰ ਮੌਤਾਂ ਕਿਸੇ ਵੀ ਤਰ੍ਹਾਂ ਨਾਲ ਸਵੀਕਾਰਯੋਗ ਨਹੀਂ ਹੈ ਜਦਕਿ ਸਾਡੇ ਕੋਲ ਇਨਫੈਕਸ਼ਨ ਨੂੰ ਰੋਕਣ ਅਤੇ ਜੀਵਨ ਬਚਾਉਣ ਲਈ ਸਾਰੇ ਉਪਕਰਣ ਹਨ। ਉਨ੍ਹਾਂ ਕਿਹਾ ਕਿ ਹਰ ਹਫਤੇ ਸਾਂਝੇ ਕੀਤੇ ਜਾਣ ਵਾਲੇ ਵਾਇਰਸ ਕ੍ਰਮ ਦੀ ਗਿਣਤੀ 90 ਫੀਸਦੀ ਤੱਕ ਘੱਟ ਹੋ ਗਈ ਹੈ ਜਿਸ ਨਾਲ ਵਿਗਿਆਨੀਆਂ ਲਈ ਇਹ ਪਤਾ ਕਰਨਾ ਮੁਸ਼ਕਲ ਹੋ ਗਿਆ ਹੈ ਕਿ ਕੋਰੋਨਾ ਕਿਵੇ ਬਦਲ ਸਕਦਾ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀ ਦਰਾਮਦ ਅਤੇ ਪ੍ਰਦੂਸ਼ਣ ਘਟਾਉਣ ਲਈ ਬਦਲਵੇਂ ਈਂਧਨ ਦੀ ਵਰਤੋਂ ਜ਼ਰੂਰੀ : ਗਡਕਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News