ਨੇਪਾਲ ''ਚ ਕੋਰੋਨਾ ਵਾਇਰਸ ਦੇ ਮਾਮਲੇ 17 ਹਜ਼ਾਰ ਦੇ ਪਾਰ

Tuesday, Jul 14, 2020 - 08:39 PM (IST)

ਨੇਪਾਲ ''ਚ ਕੋਰੋਨਾ ਵਾਇਰਸ ਦੇ ਮਾਮਲੇ 17 ਹਜ਼ਾਰ ਦੇ ਪਾਰ

ਕਾਠਮੰਡੂ- ਨੇਪਾਲ ਵਿਚ ਕੋਰੋਨਾ ਵਾਇਰਸ ਦੇ 116 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਬਾਅਦ ਪੀੜਤਾਂ ਦੇ ਕੁੱਲ ਮਾਮਲੇ ਵਧ ਕੇ 17 ਹਜ਼ਾਰ ਤੋਂ ਵੱਧ ਹੋ ਗਏ। ਉੱਥੋਂ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿਚ ਹੁਣ ਤਕ ਵਾਇਰਸ ਦੇ ਕੁੱਲ 38 ਲੋਕਾਂ ਦੀ ਜਾਨ ਜਾ ਚੁੱਕੀ ਹੈ। 
ਸਿਹਤ ਮੰਤਰਾਲੇ ਦੇ ਬੁਲਾਰੇ ਜਗੇਸ਼ਵਰ ਗੌਤਮ ਨੇ ਦੱਸਿਆ ਕਿ ਵਾਇਰਸ ਦੇ 116 ਨਵੇਂ ਮਾਮਲੇ ਸਾਹਮਣੇ ਆਉਣ ਵਾਲੇ ਕੁੱਲ ਮਾਮਲੇ 17,061 ਪੁੱਜ ਗਏ। ਮੰਤਰਾਲੇ ਨੇ ਕਿਹਾ ਕਿ ਨੇਪਾਲ ਵਿਚ ਅਜੇ ਕੋਵਿਡ-19 ਦੇ 6,695 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤਕ ਕੁੱਲ 10,328 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਨੇਪਾਲ ਵਿਚ ਹੁਣ ਤਕ ਕੁੱਲ 2,93,739 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 


author

Sanjeev

Content Editor

Related News