ਅੱਖਾਂ ਨਾਲ ਵੀ ਫੈਲ ਸਕਦਾ ਹੈ ਕੋਰੋਨਾ ਵਾਇਰਸ, ਨਵੀਂ ਖੋਜ ਵਿਚ ਹੋਇਆ ਖੁਲਾਸਾ

Thursday, Jun 04, 2020 - 04:43 PM (IST)

ਅੱਖਾਂ ਨਾਲ ਵੀ ਫੈਲ ਸਕਦਾ ਹੈ ਕੋਰੋਨਾ ਵਾਇਰਸ, ਨਵੀਂ ਖੋਜ ਵਿਚ ਹੋਇਆ ਖੁਲਾਸਾ

ਵਾਸ਼ਿੰਗਟਨ-  ਕੋਰੋਨਾ ਵਾਇਰਸ ਬਾਰੇ ਅਜੇ ਤੱਕ ਸਾਨੂੰ ਇਹ ਪਤਾ ਸੀ ਕਿ ਇਹ ਨੱਕ ਤੇ ਮੂੰਹ ਨਾਲ ਫੈਲ ਸਕਦਾ ਹੈ ਪਰ ਹੁਣ ਡਾਕਟਰਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਇਹ ਅੱਖਾਂ ਨਾਲ ਵੀ ਫੈਲ ਸਕਦਾ ਹੈ। 

ਹਾਲਾਂਕਿ ਕੰਨਾਂ ਰਾਹੀਂ ਇਸ ਦੇ ਫੈਲਣ ਦੇ ਖਤਰੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਇਰਸ ਪੀੜਤ ਵਿਅਕਤੀ ਬਹੁਤ ਨੇੜੇ ਹੋ ਕੇ ਖੰਘਦਾ ਹੈ ਜਾਂ ਛਿੱਕਦਾ ਹੈ ਤਾਂ ਨੱਕ ਤੇ ਮੂੰਹ ਦੇ ਨਾਲ-ਨਾਲ ਅੱਖਾਂ ਨਾਲ ਵੀ ਵਾਇਰਸ ਸਰੀਰ ਵਿਚ ਦਾਖਲ ਹੋ ਸਕਦਾ ਹੈ। ਵਾਇਰਸ ਦੇ ਸੰਪਰਕ ਵਿਚ ਆਏ ਹੱਥਾਂ ਨਾਲ ਅੱਖਾਂ ਨੂੰ ਹੱਥ ਲਾਉਣ ਨਾਲ ਵਾਇਰਸ ਫੈਲਣ ਦਾ ਖਤਰਾ ਹੈ। ਇਸ ਦੇ ਨਾਲ ਹੀ ਕਿਸੇ ਵਾਇਰਸ ਪੀੜਤ ਵਿਅਕਤੀ ਦੇ ਹੰਝੂਆਂ ਨਾਲ ਵੀ ਇਸ ਵਾਇਰਸ ਰੋਗ ਦੇ ਲਪੇਟ ਵਿਚ ਆਉਣ ਦਾ ਖਤਰਾ ਹੈ।

ਵਾਰ-ਵਾਰ ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ ਅਤੇ ਬਾਹਰ ਨਿਕਲਣ ਸਮੇਂ ਚਿਹਰੇ ਨੂੰ ਢੱਕ ਕੇ ਰੱਖਣ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। 'ਅਮਰੀਕਾ ਅਕੈਡਮੀ ਆਫ ਆਪਥੈਲਮੋਲਾਜੀ' ਮੁਤਾਬਕ ਐਨਕ ਲਗਾਉਣਾ ਵੀ ਸੁਰੱਖਿਅਤ ਹੋ ਸਕਦਾ ਹੈ। ਸਿਹਤ ਦੇਖਭਾਲ ਕਰਮਚਾਰੀਆਂ ਨੂੰ ਵੀ ਵਾਇਰਸ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਐਨਕ ਲਗਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਦੇ ਰੋਗ ਕੰਟਰੋਲ ਕੇਂਦਰ ਮੁਤਾਬਕ ਕੰਨਾਂ ਨਾਲ ਕੋਵਿਡ-19 ਫੈਲਣ ਦਾ ਖਤਰਾ ਨਹੀਂ ਹੈ। 


author

Lalita Mam

Content Editor

Related News