ਕੋਰੋਨਾ ਵਾਇਰਸ : ਦੱਖਣੀ ਅਫਰੀਕਾ ''ਚ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ

Sunday, Jul 05, 2020 - 05:30 PM (IST)

ਕੋਰੋਨਾ ਵਾਇਰਸ : ਦੱਖਣੀ ਅਫਰੀਕਾ ''ਚ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ

ਜੌਹਨਸਬਰਗ- ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਦੱਖਣੀ ਅਫਰੀਕਾ ਵਿਚ ਵਾਇਰਸ ਦੇ ਹੁਣ ਤੱਕ 1,87,977 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
 
ਦੇਸ਼ ਵਿਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਨੂੰ ਪਾਰ ਕਰ ਗਈ ਹੈ। ਗਾਊਤੇਂਗ ਸੂਬੇ ਅਤੇ ਰਾਜਧਾਨੀ ਪ੍ਰਿਟੋਰੀਆ ਵਿਚ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜੋ ਹੁਣ ਦੇਸ਼ ਦੇ ਕੁੱਲ ਮਾਮਲਿਆਂ ਦਾ ਇਕ-ਤਿਹਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਤੇਜ਼ੀ ਨਾਲ ਬਿਸਤਰੇ ਭਰ ਰਹੇ ਹਨ ਅਤੇ ਨਰਸਾਂ ਨੇ ਇਸ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਅਫਰੀਕੀ ਮਹਾਦੀਪ ਵਿਚ ਹੁਣ ਤੱਕ ਕੋਵਿਡ-19 ਦੇ ਲਗਭਗ 4,50,000 ਮਾਮਲੇ ਸਾਹਮਣੇ ਆਏ ਹਨ। 


author

Lalita Mam

Content Editor

Related News