ਕੋਵਿਡ-19 : ਅਮਰੀਕੀ ਅਰਥਵਿਵਸਥਾ ਪਹਿਲੀ ਤਿਮਾਹੀ ''ਚ 4.8 ਫੀਸਦੀ ਘਟੀ

Wednesday, Apr 29, 2020 - 11:43 PM (IST)

ਕੋਵਿਡ-19 : ਅਮਰੀਕੀ ਅਰਥਵਿਵਸਥਾ ਪਹਿਲੀ ਤਿਮਾਹੀ ''ਚ 4.8 ਫੀਸਦੀ ਘਟੀ

ਵਾਸ਼ਿੰਗਟਨ-ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਨਾਲ ਜੁੜੀਆਂ ਪਾਬੰਦੀਆਂ ਦੌਰਾਨ ਇਸ ਸਾਲ ਪਹਿਲੀ ਤਿਮਾਹੀ 'ਚ ਅਮਰੀਕਾ ਦਾ ਸਕਲ ਘਰੇਲੂ ਉਤਪਾਦਨ (ਜੀ.ਡੀ.ਪੀ.) ਇਕ ਸਾਲ ਪਹਿਲੇ ਦੀ ਤੁਲਨਾ 'ਚ 4.8 ਫੀਸਦੀ ਘਟ ਗਈ। ਅਮਰੀਕੀ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਹ ਇਸ ਦਾ ਇਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਦਾ ਸਭ ਤੋਂ ਬੁਰਾ ਪ੍ਰਦਰਸ਼ਨ ਹੈ। ਅਮਰੀਕਾ ਦੇ ਵਣਜ ਮੰਤਰਾਲਾ ਦੀ ਡਾਟਾ ਵਿਸ਼ਲੇਸ਼ਣ ਏਜੰਸੀ, ਬਿਊਰੋ ਆਫ ਇਕੋਨਾਮਿਕ ਐਨਾਲਿਸਿਸ ਦੁਆਰਾ ਬੁੱਧਵਾਰ ਨੂੰ ਜਾਰੀ ਨਵੇਂ ਸਰਕਾਰੀ ਰਿਪੋਰਟ 'ਚ ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਘਟਣ ਲਈ ਕੋਰੋਨਾ ਵਾਇਰਸ ਮਹਾਮਾਰੀ ਵੀ ਜ਼ਿੰਮੇਦਾਰ ਦੱਸਿਆ ਗਿਆ ਹੈ।

ਇਸ ਮਹਾਮਾਰੀ ਕਾਰਣ ਸਰਕਾਰ ਨੂੰ ਮਾਰਚ ਮਹੀਨੇ 'ਚ ਲੋਕਾਂ ਨੂੰ ਆਪਣੇ-ਆਪਣੇ ਘਰਾਂ ਤਕ ਸੀਮਿਤ ਰਹਿਣ ਦਾ ਆਦੇਸ਼ ਜਾਰੀ ਕਰਨਾ ਪਿਆ। ਉਸ ਨੇ ਕਿਹਾ ਕਿ ਇਸ ਨਾਲ ਮੰਗ 'ਚ ਤੇਜ਼ੀ ਨਾਲ ਗਿਰਾਵਟ ਆਈ ਕਿਉਂਕਿ ਕਾਰੋਬਾਰਾਂ ਅਤੇ ਸਕੂਲਾਂ ਨੇ ਓਪਰੇਟਿੰਗ ਰੱਦ ਕਰ ਦਿੱਤੀ ਅਤੇ ਘਰਾਂ 'ਚੋਂ ਕੰਮ ਕਰਨ ਲੱਗ ਗਏ। ਉਪਭੋਗਤਾਵਾਂ ਨੇ ਆਪਣੇ ਖਰਚ ਨੂੰ ਰੋਕ ਦਿੱਤਾ ਜਾਂ ਘਟ ਕਰ ਦਿੱਤਾ। ਬਿਊਰੋ ਨੇ ਕਿਹਾ ਕਿ ਅਮਰੀਕਾ ਦੀ ਅਰਥਵਿਵਸਥਾ ਦੂਜੀ ਤਿਮਾਹੀ 'ਚ ਹੋਰ ਖਰਾਬ ਹੋਣ ਦਾ ਸ਼ੱਕ ਹੈ।

ਅਮਰੀਕਾ ਦੀ ਜੀ.ਡੀ.ਪੀ. 'ਚ ਪਿਛਲੇ ਸਾਲ ਦੀ ਚੌਥੀ ਤਿਮਾਹੀ 'ਚ 2.1 ਫੀਸਦੀ ਦਾ ਵਾਧਾ ਹੋਇਆ ਸੀ। ਬਿਊਰੋ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੇ ਆਰਥਿਕ ਪ੍ਰਭਾਵਾਂ ਨੂੰ 2020 ਦੀ ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਅਨੁਮਾਨ ਦੇ ਆਧਾਰ 'ਤੇ ਨਹੀਂ ਦੱਸਿਆ ਜਾ ਸਕਦਾ ਹੈ। ਵ੍ਹਾਈਟ ਹਾਊਸ ਦੇ ਸੀਨੀਅਰ ਆਰਥਿਕ ਸਲਾਹਕਾਰ ਕੈਵਿਨ ਹਸੇਟ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੂਜੀ ਤਿਮਾਹੀ 'ਚ ਅਮਰੀਕੀ ਦੀ ਜੀ.ਡੀ.ਪੀ. 15 ਤੋਂ 20 ਫੀਸਦੀ ਤਕ ਡਿੱਗ ਸਕਦੀ ਹੈ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਅਮਰੀਕੀ ਅਰਥਵਿਵਸਥਾ ਚੌਥੀ ਤਿਮਾਹੀ ਅਤੇ ਅਗਲੇ ਸਾਲ ਵਾਪਸ ਟਰੈਕ 'ਤੇ ਆ ਜਾਵੇਗੀ।


author

Karan Kumar

Content Editor

Related News