ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ''ਚ ਆਏ ਕਈ ਦੇਸ਼, ਦੁਬਾਰਾ ਤਾਲਾਬੰਦੀ ਦਾ ਵਧਿਆ ਖ਼ਤਰਾ

Saturday, Sep 19, 2020 - 01:36 PM (IST)

ਯੇਰੁਸ਼ਲਮ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ 3 ਕਰੋੜ 5 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਗਏ ਹਨ ਅਤੇ 9.51 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਜ਼ਰਾਇਲ ਨੇ ਸ਼ੁੱਕਰਵਾਰ ਨੂੰ ਦੇਸ਼ ਵਿਚ ਦੁਬਾਰਾ ਰਾਸ਼ਟਰੀ ਤਾਲਾਬੰਦੀ ਲਾਗੂ ਕਰ ਦਿੱਤੀ। 3 ਹਫ਼ਤੇ ਤੱਕ ਲੋਕਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਲੋਕ ਆਪਣੇ ਘਰਾਂ ਤੋਂ ਇਕ ਕਿਲੋਮੀਟਰ ਤੋਂ ਦੂਰ ਨਹੀਂ ਜਾ ਸਕਦੇ। ਦੁਬਾਰਾ ਨੈਸ਼ਨਲ ਤਾਲਾਬੰਦੀ ਕਰਨ ਵਾਲਾ ਇਜ਼ਰਾਇਲ ਦੁਨੀਆ ਦਾ ਪਹਿਲਾ ਦੇਸ਼ ਹੈ ਪਰ ਕਈ ਹੋਰ ਦੇਸ਼ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਸ਼ਖ਼ਸ ਨੇ ਮਾਸਕ ਦੀ ਥਾਂ ਮੂੰਹ 'ਤੇ ਲਪੇਟਿਆ ਸੱਪ, ਵੇਖ ਦੰਗ ਰਹਿ ਗਏ ਲੋਕ (ਵੇਖੋ ਵੀਡੀਓ)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦੇ ਪਰ ਨਵੀਆਂ ਪਾਬੰਦੀਆਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਦੇਸ਼ ਨੂੰ ਕੋਵਿਡ-19 ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਮੰਤਰੀਆਂ ਨੂੰ ਇਕ ਦੂਜੀ ਰਾਸ਼ਟਰ ਪੱਧਰੀ ਤਾਲਾਬੰਦੀ 'ਤੇ ਵਿਚਾਰ ਕਰਨ ਦੀ ਸੂਚਨਾ ਦਿੱਤੀ ਗਈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਲੱਗਭਗ ਦੁੱਗਣੀ ਹੋ ਗਈ ਹੈ। ਰੋਜ਼ਾਨਾ 6,000 ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਜਾਨਸਨ ਨੇ ਕਿਹਾ,''ਮਾਮਲਿਆਂ ਵਿਚ ਇਹ ਵਾਧਾ ਕੋਰੋਨਾ ਦੀ ਦੂਜੀ ਲਹਿਰ ਦਾ ਹਿੱਸਾ ਹਨ।'' ਉਹਨਾਂ ਨੇ ਅੱਗੇ ਕਿਹਾ,''ਹੁਣ ਅਸੀਂ ਕੋਰੋਨਾ ਦੀ ਦੂਜੀ ਲਹਿਰ ਆਉਂਦੀ ਹੋਏ ਦੇਖ ਰਹੇ ਹਾਂ। ਅਜਿਹਾ ਹੋਣਾ ਸੰਭਵ ਸੀ।'' ਤਾਲਾਬੰਦੀ ਲਗਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜਾਨਸਨ ਨੇ ਕਿਹਾ,''ਮੈਂ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਮਾਮਲਿਆਂ ਨੂੰ ਵੱਧਦਾ ਦੇਖਦਾ ਹਾਂ ਤਾਂ ਹੈਰਾਨੀ ਹੁੰਦੀ ਹੈ।''
ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਬ੍ਰਿਟੇਨ  ਸਪੇਨ ਅਤੇ ਫਰਾਂਸ ਤੋਂ 6 ਹਫ਼ਤੇ ਪਿੱਛੇ ਹੈ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ

ਉਥੇ ਹੀ ਵਿਸ਼ਵ ਸਹਿਤ ਸੰਗਠਨ ਨੇ ਯੂਰਪ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਡਬਲਯੂ.ਐਚ.ਓ. ਦਾ ਕਹਿਣਾ ਹੈ ਕਿ ਯੂਰਪ ਵਿਚ ਖ਼ਤਰਨਾਕ ਰੂਪ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਡਬਲਯੂ.ਐਚ.ਓ. ਦੇ ਖੇਤਰੀ ਨਿਰਦੇਸ਼ਕ ਹੰਸ ਕਲੂਜ ਨੇ ਕਿਹਾ ਕਿ ਕੇਸ ਵਧਣ ਨੂੰ ਚਿਤਾਵਨੀ ਦੇ ਤੌਰ 'ਤੇ ਲੈਣਾ ਚਾਹੀਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਹੰਸ ਕਲੂਜ ਨੇ ਇਹ ਵੀ ਕਿਹਾ ਕਿ ਹਫ਼ਤੇ ਵਿਚ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਉਸ ਸਮੇਂ ਜ਼ਿਆਦਾ ਹੋ ਗਈ ਹੈ, ਜਦੋਂ ਮਾਰਚ ਵਿਚ ਯੂਰਪ ਵਿਚ ਕੋਰੋਨਾ ਵਾਇਰਸ ਆਪਣੇ ਪੀਕ 'ਤੇ ਸੀ। ਯੂਰਪੀ ਖ਼ੇਤਰ ਵਿਚ ਹਫ਼ਤੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਗਈ।

ਇਹ ਵੀ ਪੜ੍ਹੋ:  IPL ਦੀ ਮਸ਼ਹੂਰ ਐਂਕਰ ਮਯੰਤੀ ਲੈਂਗਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ


cherry

Content Editor

Related News