ਕੋਰੋਨਾ ਵਾਇਰਸ : ਭਾਰਤੀ ਇੰਜੀਨੀਅਰਾਂ ਦਾ ਕਾਇਲ ਹੋਇਆ ਅਮਰੀਕਾ, ਬਣਾਇਆ ਸਸਤਾ ਵੈਂਟੀਲੇਟਰ
Friday, Apr 03, 2020 - 10:35 PM (IST)

ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਮਹਾਮਾਰੀ ਵਿਸ਼ਵ ਦੇ 200 ਤੋਂ ਵੀ ਵਧੇਰੇ ਦੇਸ਼ਾਂ 'ਚ 50 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ। ਇਹ ਵਾਇਰਸ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਤੇ ਵੀ ਕਹਿਰ ਵਰ੍ਹਾ ਰਿਹਾ ਹੈ। ਅਜਿਹੇ ਵਿਚ ਵਿਗਿਆਨ, ਡਾਕਟਰ ਅਤੇ ਇੰਜੀਨੀਅਰਾਂ ਦੀਆਂ ਟੀਮਾਂ ਦਿਨ-ਰਾਤ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਮਿਹਨਤ ਕਰ ਰਹੀ ਹੈ। ਇਸ ਸੰਕਟ ਦਰਮਿਆਨ ਭਾਰਤੀ ਇੰਜੀਨੀਅਰਾਂ ਵਲੋਂ ਤਿਆਰ ਕੀਤੇ ਗਏ ਵੈਂਟੀਲੇਟਰ ਦਾ ਹੁਣ ਅਮਰੀਕਾ ਵੀ ਕਾਇਲ ਹੋ ਗਿਆ ਹੈ।
ਦਰਅਸਲ ਅਮਰੀਕਾ ਇਸ ਵੇਲੇ ਕੋਰੋਨਾ ਵਾਇਰਸ ਦਾ ਕੇਂਦਰ ਬਣ ਚੁੱਕਾ ਹੈ। ਇਥੇ ਦੋ ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ। ਅਮਰੀਕੀ ਸਰਕਾਰ ਤੋਂ ਲੈ ਕੇ ਮਾਹਰਾਂ ਤੱਕ ਨੇ ਇਕ ਲੱਖ ਮੌਤਾਂ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਸੰਕਟ ਦੀ ਇਸ ਘੜੀ ਵਿਚ ਅਮਰੀਕਾ ਘੱਟੋ-ਘੱਟ 7 ਲੱਖ ਵੈਂਟੀਲੇਟਰਸ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਹਾਲਤ ਵਿਚ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ.ਆਈ.ਟੀ.) ਦੇ ਨਾਲ ਭਾਰਤੀ ਇੰਜੀਨੀਅਰਾਂ ਨੇ ਘੱਟ ਲਾਗਤ ਵਾਲਾ ਵੈਂਟੀਲੇਟਰ ਦਾ ਨਿਰਮਾਣ ਕੀਤਾ ਹੈ। ਇਸ ਵੈਂਟੀਲੇਟਰ ਦੀ ਕੀਮਤ ਸਿਰਫ 500 ਅਮਰੀਕੀ ਡਾਲਰ ਹੈ ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 37,500 ਰੁਪਏ ਬਣਦੇ ਹਨ।
ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਜੋ ਵੈਂਟੀਲੇਟਰਸ ਵਰਤੇ ਜਾ ਰਹੇ ਹਨ, ਉਨ੍ਹਾਂ ਦੀ ਕੀਮਤ ਲਗਭਗ 22.50 ਲੱਖ ਰੁਪਏ ਹੈ। ਯਾਨੀ ਜੋ ਨਵਾਂ ਵੈਂਟੀਲੇਟਰ ਤਿਆਰ ਕੀਤਾ ਗਿਆ ਹੈ ਉਹ ਮੌਜੂਦਾ ਵੈਂਟੀਲੇਟਰਸ ਦੇ ਮੁਕਾਬਲੇ 60 ਗੁਣਾ ਸਸਤਾ ਹੈ। ਅਮਰੀਕਾ ਨੇ ਇਸ ਵੈਂਟੀਲੇਟਰ ਨੂੰ ਆਖਰੀ ਪ੍ਰੀਖਣ ਤੋਂ ਬਾਅਦ ਅਗਲੇ ਕੁਝ ਹਫਤੇ ਵਿਚ ਕਮਰਸ਼ੀਅਲ ਪ੍ਰੋਡਕਸ਼ਨ ਲਈ ਕਾਰ ਅਤੇ ਜਹਾਜ਼ ਬਣਾਉਣ ਵਾਲੀਆਂ 11 ਵੱਖ-ਵੱਖ ਕੰਪਨੀਆਂ ਨੂੰ ਬਣਾ ਕੇ ਦੇਣ ਦਾ ਆਰਡਰ ਦੇ ਦਿੱਤਾ ਹੈ।