ਕੋਰੋਨਾ ਨਾਲ ਨਜਿੱਠਣ ਲਈ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਦੋ-ਤਿਹਾਈ ਅਮਰੀਕੀ ਅਸੰਤੁਸ਼ਟ

08/02/2020 5:17:18 PM

ਵਾਸ਼ਿੰਗਟਨ (ਵਾਰਤਾ) : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਸ਼ਾਂ ਤੋਂ ਦੇਸ਼ ਦੀ ਦੋ-ਤਿਹਾਈ ਆਬਾਦੀ ਅਸੰਤੁਸ਼ਟ ਹੈ। ਸਿਰਫ਼ 34 ਫ਼ੀਸਦੀ ਅਮਰੀਕੀ ਨਾਗਰਿਕ ਇਸ ਦੀ ਰੋਕਥਾਮ ਲਈ ਸ਼੍ਰੀ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹਨ। ਏਬੀਸੀ ਨਿਊਜ਼/ਆਈ.ਪੀ.ਐਸ.ਓ.ਐਸ. ਪੋਲ ਵੱਲੋਂ ਜ਼ਾਰੀ ਇਕ ਸਰਵੇਖਣ ਅਨੁਸਾਰ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਰਾਸ਼ਟਰ ਵਿਆਪੀ ਪ੍ਰਦਰਸ਼ਨਾਂ ਸਮੇਤ ਹਾਲੀਆ ਸੰਕਟਾਂ ਨਾਲ ਨਠਿਜੱਣ ਨੂੰ ਲੈ ਕੇ ਸ਼੍ਰੀ ਟਰੰਪ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਹੁਤ ਅਸੰਤੁਸ਼ਟ ਹੈ। ਸਰਵੇ ਵਿਚ ਸਿਰਫ਼ 36 ਫ਼ੀਸਦੀ ਲੋਕ ਦੇਸ਼ਵਿਆਪੀ ਪ੍ਰਦਰਸ਼ਨ ਨੂੰ ਕੰਟਰੋਲ ਕਰਣ ਲਈ ਸ਼੍ਰੀ ਟਰੰਪ ਵੱਲੋਂ ਚੁੱਕੇ ਗਏ ਕਦਮ ਤੋਂ ਸੰਤੁਸ਼ਟ ਵਿਖੇ। ਸਰਵੇ ਵਿਚ ਦੱਸਿਆ ਗਿਆ ਕਿ 52 ਫ਼ੀਸਦੀ ਅਮਰੀਕੀ ਨਾਗਰਿਕਾਂ ਦਾ ਮੰਨਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਣ ਲਈ ਪ੍ਰਦਰਸ਼ਨ ਵਾਲੇ ਸ਼ਹਿਰਾਂ ’ਤੇ ਸੁਰੱਖਿਆ ਬਲਾਂ ਦੀ ਨਿਯੁਕਤੀ ਨਾਲ ਹਾਲਤ ਹੋਰ ਖ਼ਰਾਬ ਹੋਏ। ਏਬੀਸੀ ਨਿਊਜ਼/ਆਈ.ਪੀ.ਐਸ.ਓ.ਐਸ. ਨੇ 730 ਲੋਕਾਂ ’ਤੇ ਇਹ ਸਰਵੇਖਣ ਕੀਤਾ ਹੈ।


cherry

Content Editor

Related News