ਰੂਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ 6 ਲੱਖ ਦੇ ਕਰੀਬ, 59 ਫੀਸਦੀ ਲੋਕ ਹੋ ਚੁੱਕੇ ਨੇ ਸਿਹਤਯਾਬ

Tuesday, Jun 23, 2020 - 04:32 PM (IST)

ਰੂਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ 6 ਲੱਖ ਦੇ ਕਰੀਬ, 59 ਫੀਸਦੀ ਲੋਕ ਹੋ ਚੁੱਕੇ ਨੇ ਸਿਹਤਯਾਬ

ਮਾਸਕੋ- ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 7,425 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਕਾਰਨ ਇੱਥੇ ਪੀੜਤਾਂ ਦੀ ਗਿਣਤੀ ਵੱਧ ਕੇ 5,99,705 ਹੋ ਗਈ ਹੈ, ਜੋ 6 ਲੱਖ ਦੇ ਕਰੀਬ ਹੈ। ਕੋਰੋਨਾ ਵਾਇਰਸ ਨਿਗਰਾਨੀ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਕੇਂਦਰ ਮੁਤਾਬਕ ਨਵੇਂ ਮਾਮਲਿਆਂ ਵਿਚ ਰਾਜਧਾਨੀ ਮਾਸਕੋ ਤੋਂ 1,081 ਮਾਮਲੇ, ਮਾਸਕੋ ਖੇਤਰ ਤੋਂ 504 ਅਤੇ ਖਾਂਤੀ ਮਾਨਸੀ ਖੇਤਰ ਵਿਚੋਂ 319 ਮਾਮਲੇ ਸ਼ਾਮਲ ਹਨ। ਕੇਂਦਰ ਨੇ ਦੱਸਿਆ ਕਿ ਇਸ ਦੌਰਾਨ 153 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 8,359 ਹੋ ਗਈ ਹੈ। ਇਸ ਦੇ ਇਲਾਵਾ ਇਸ ਮਿਆਦ ਵਿਚ 12,013 ਮਰੀਜ਼ਾਂ ਦੇ ਰੋਗ ਮੁਕਤ ਹੋਣ ਦੇ ਬਾਅਦ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵਧ ਕੇ 3,56,429 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 59.43 ਫੀਸਦੀ ਪੁੱਜ ਗਈ ਹੈ। 
 


author

Lalita Mam

Content Editor

Related News