ਹੁਣ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 'ਐਸਟ੍ਰਾਜ਼ੈਨੇਕਾ' ਦੀ ਥਾਂ ਲਾਈ ਜਾਵੇਗੀ ਕੋਰੋਨਾ ਦੀ ਇਹ ਵੈਕਸੀਨ
Thursday, Apr 08, 2021 - 01:41 AM (IST)
ਲੰਡਨ - ਕੋਰੋਨਾ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਨੂੰ ਲੈ ਕੇ ਦੁਨੀਆ ਭਰ ਦੇ ਕਈ ਮੁਲਕ ਇਸ ਵੇਲੇ ਚਿੰਤਾ ਵਿਚ ਫਸੇ ਹੋਏ ਹਨ। ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੋਕਾਂ ਦੇ ਲਾਉਣ ਤੋਂ ਬਾਅਦ ਕਈਆਂ ਦੇ ਸਰੀਰ ਵਿਚ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕਈ ਮੁਲਕਾਂ ਵੱਲੋਂ ਇਸ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਉਥੇ ਹੀ ਬ੍ਰਿਟੇਨ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਉਕਤ ਟੀਕੇ ਦੀ ਵਰਤੋਂ ਕਰਨ 'ਤੇ ਅਜੇ ਰੋਕ ਲਾ ਦਿੱਤੀ ਗਈ ਹੈ।
ਇਹ ਵੀ ਪੜੋ - ਦੁਬਈ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਸ ਭਾਰਤੀ ਪ੍ਰਵਾਸੀ ਦੀ ਚਮਕੀ ਕਿਸਮਤ, ਜਿੱਤੇ 10 ਲੱਖ ਡਾਲਰ
ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਆਖਿਆ ਹੈ ਕਿ ਕੋਰੋਨਾ ਵਾਇਰਸ ਰੋਕੂ ਐਸਟ੍ਰਾਜ਼ੈਨੇਕਾ ਟੀਕੇ ਦੇ ਫਾਇਦੇ ਵਿਆਪਕ ਹਨ ਪਰ ਖੂਨ ਵਿਚ ਥੱਕੇ ਬਣਨ ਦੇ ਮਾਮਲਿਆਂ ਕਾਰਣ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦੂਜੇ ਟੀਕੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਦੇਸ਼ ਦੀ 'ਮੈਡੀਸਿੰਸ ਐਂਡ ਹੈਲਥ ਕੇਅਰ ਪ੍ਰੋਡੱਕਟਸ ਰੈਗੂਲੇਟਰੀ ਏਜੰਸੀ' (ਐੱਮ. ਐੱਚ. ਆਰ. ਏ.) ਨੇ ਬੁੱਧਵਾਰ ਕਿਹਾ ਕਿ ਜਦ ਤੱਕ ਉਹ ਐਸਟ੍ਰਾਜ਼ੈਨੇਕਾ ਟੀਕੇ ਅਤੇ ਖੂਨ ਦੇ ਥੱਕਿਆਂ ਦਰਮਿਆਨ ਸਬੰਧ ਦਾ ਅਧਿਐਨ ਕਰ ਰਹੀ ਹੈ ਉਦੋਂ ਤੱਕ ਉਕਤ ਸਮੂਹ ਦੇ ਲੋਕਾਂ ਨੂੰ ਫਾਈਜ਼ਰ ਅਤੇ ਮਾਡਰਨਾ ਕੰਪਨੀ ਦੇ ਕੋਰੋਨਾ ਟੀਕੇ ਲਾਏ ਜਾਣਗੇ।
ਇਹ ਵੀ ਪੜੋ - ਫੇਸਬੁੱਕ ਡਾਟਾ ਲੀਕ ਮਾਮਲੇ 'ਚ ਖੁਲਾਸਾ : ਮੈਸੇਜ ਕਰਨ ਲਈ ਆਪ ਖੁਦ ਇਸ APP ਦੀ ਵਰਤੋਂ ਕਰਦੇ ਹਨ ਜ਼ੁਕਰਬਰਗ
ਐੱਮ. ਐੱਚ. ਆਰ. ਏ. ਦੇ ਮੁਖੀ ਡਾਕਟਰ ਜੂਨ ਰੈਨੇ ਨੇ ਆਖਿਆ ਕਿ ਜ਼ੋਖਮ ਦੇ ਮੁਕਾਬਲੇ ਵਧੇਰੇ ਲੋਕਾਂ ਵਿਚ ਐਸਟ੍ਰਜ਼ੈਨੇਕਾ ਟੀਕੇ ਦੇ ਫਾਇਦੇ ਜ਼ਿਆਦਾ ਹਨ। ਯੂਰਪੀ ਸੰਘ ਦੇ ਡਰੱਗ ਰੈਗੂਲੇਟਰ ਵੱਲੋਂ ਇਹ ਕਹਿ ਜਾਣ ਤੋਂ ਤੁਰੰਤ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਕਿ ਉਸ ਨੇ ਐਸਟ੍ਰਾਜ਼ੈਨੇਕਾ ਦੇ ਟੀਕੇ ਅਤੇ ਖੂਨ ਦੇ ਥੱਕਿਆਂ ਦਰਮਿਆਨ ਸੰਭਾਵਿਤ ਸੰਪਰਕ ਦਾ ਪਤਾ ਲਾ ਲਿਆ ਹੈ। ਯੂਰਪ ਦੇ ਕਈ ਮੁਲਕਾਂ ਜਿਵੇਂ ਜਰਮਨੀ, ਨਾਰਵੇ, ਫਰਾਂਸ ਸਣੇ ਕਈਆਂ ਵਿਚ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਕਰਨ 'ਤੇ ਰੋਕ ਲਾਈ ਗਈ ਹੈ।
ਇਹ ਵੀ ਪੜੋ - ਮਿਸਰ ਦੀ ਸ਼ਾਹੀ ਪਰੇਡ 'ਚ ਕੋਈ ਰਾਸ਼ਟਰਪਤੀ ਨਹੀਂ, 21 ਤੋਪਾਂ ਦੀ ਸਲਾਮੀ ਨਾਲ ਕੱਢੀ ਗਈ 3000 ਸਾਲ ਪੁਰਾਣੀ 'ਮਮੀ'
ਇਹ ਵੀ ਪੜੋ - ਦੁਨੀਆ ਦੀ ਸਭ ਤੋਂ ਖਤਰਨਾਕ ਜੇਲ 'ਗਵਾਂਤਾਨਾਮੋ ਬੇ' ਦੀ ਯੂਨਿਟ ਹੋਈ ਬੰਦ, ਮਿਲਦੀ ਸੀ ਇਹ ਸਜ਼ਾ