ਬਿ੍ਰਟੇਨ ''ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ''ਤੇ ਟ੍ਰਾਇਲ ਸ਼ੁਰੂ, ਪੂਰੀ ਦੁਨੀਆ ਨੂੰ ਨਤੀਜੇ ਦੀ ਉਡੀਕ

Friday, Apr 24, 2020 - 12:35 AM (IST)

ਬਿ੍ਰਟੇਨ ''ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ''ਤੇ ਟ੍ਰਾਇਲ ਸ਼ੁਰੂ, ਪੂਰੀ ਦੁਨੀਆ ਨੂੰ ਨਤੀਜੇ ਦੀ ਉਡੀਕ

ਲੰਡਨ - ਬਿ੍ਰਟੇਨ ਵਿਚ ਆਕਸਫੋਰਡ ਯੂਨੀਵਰਸਿਟੀ ਵੱਲੋਂ ਨੋਵਲ ਕੋਰੋਨਾਵਾਇਰਸ ਦੀ ਵੈਕਸੀਨ ਬਣਾਈ ਗਈ ਹੈ, ਜਿਸ ਦਾ ਆਦਮੀਆਂ 'ਤੇ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ। ਵੀਰਵਾਰ ਨੂੰ ਇਸ ਦਾ ਪਹਿਲਾ ਟ੍ਰਾਇਲ ਹੋਇਆ। ਸਾਇੰਸਦਾਨ ਨੇ ਇਸ ਦੇ ਸਫਲ ਹੋਣ ਦੀ 80 ਫੀਸਦੀ ਸੰਭਾਵਨਾ ਜਤਾਈ ਹੈ। ਬਿ੍ਰਟੇਨ ਦੀ ਸਰਕਾਰ ਨੇ ਕੋਰੋਨਾਵਾਇਰਸ ਦੀ ਵੈਕਸੀਨ ਟ੍ਰਾਇਲ ਪ੍ਰੋਗਰਾਮ ਨੂੰ 2 ਕਰੋੜ ਪਾਊਡ ਦੇਣ ਦਾ ਐਲਾਨ ਕੀਤਾ ਹੈ। ਬਿ੍ਰਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਆਖਿਆ ਕਿ ਸਰਕਾਰ ਘਾਤਕ ਵਾਇਰਸ ਖਿਲਾਫ ਟੀਕਾ ਵਿਕਸਤ ਕਰਨ ਲਈ ਹਰ ਸੰਭਵ ਨਿਵੇਸ਼ ਕਰੇਗੀ।ਉਨ੍ਹਾਂ ਆਖਿਆ ਕਿ ਦੁਨੀਆ ਵਿਚ ਸਫਲ ਟੀਕਾ ਵਿਕਸਤ ਕਰਨ ਦਾ ਪਹਿਲਾ ਦੇਸ਼ ਹੋਣ ਨੂੰ ਲੈ ਕੇ ਉਮੀਦਾਂ ਇੰਨੀਆਂ ਜ਼ਿਆਦਾ ਹਨ ਕਿ ਇਸ 'ਤੇ ਕੁਝ ਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਨੂੰ ਚਿੰਪਾਜੀ ਤੋਂ ਹਾਸਲ ਇਕ ਨੁਕਸਾਨ ਰਹਿਤ ਵਾਇਰਸ ਤੋਂ ਬਣਾਇਆ ਗਿਆ ਹੈ।

ਬਿ੍ਰਟੇਨ ਵਿਚ ਟ੍ਰਾਇਲ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ 625 ਪਾਊਡ ਦੇਣ ਦੀ ਪੇਸ਼ਕੇਸ਼ ਕੀਤੀ ਜਾ ਰਹੀ ਹੈ। ਅਗਲੇ ਮਹੀਨੇ ਦੇ ਮੱਧ ਤੱਕ ਰਿਸਰਚ ਲਈ 500 ਲੋਕਾਂ ਨੂੰ ਰਸਿਜਸਟਰ ਕਰਨ ਦਾ ਟੀਚਾ ਹੈ। ਆਕਸਫੋਰਡ ਦੀ ਟੀਕਾ ਪਰਿਯੋਜਨਾ ਦੀ ਪ੍ਰਮੁੱਖ ਪ੍ਰੋਫੈਸਰ ਸਾਰਾਹ ਗਿਲਬਰਟ ਹੈ। ਉਨ੍ਹਾਂ ਦੇ ਨਾਲ ਹੋਰ ਸਾਇੰਸਦਾਨਾਂ ਨੇ ਇਸ ਸਾਲ ਜਨਵਰੀ ਵਿਚ ਟੀਕੇ ਦੇ ਵਿਕਾਸ 'ਤੇ ਕੰਮ ਸ਼ੁਰੂ ਕੀਤਾ ਸੀ।ਟੀਮ ਨੇ ਇਕ ਬਿਆਨ ਵਿਚ ਕਿਹਾ ਕਿ, ਅਜਿਹਾ ਲੱਗਦਾ ਹੈ ਕਿ ਕੰਮ ਸ਼ੁਰੂ ਹੋਏ ਲੰਬਾ ਸਮਾਂ ਲੰਘ ਗਿਆ ਪਰ ਅਸਲ ਵਿਚ 4 ਮਹੀਨੇ ਤੋਂ ਕੁਝ ਘੱਟ ਸਮਾਂ ਹੀ ਨਿਕਲਿਆ ਹੈ, ਜਦ ਅਸੀਂ ਗੰਭੀਰ ਨਿਮੋਨੀਆ ਦੇ ਮਾਮਲਿਆਂ ਦੇ ਆਉਣ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਸੁਣਿਆ ਸੀ ਅਤੇ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਬਿ੍ਰਟੇਨ ਦੇ ਹੈਲਥ ਮਿਨੀਸਟਰ ਮੈਟ ਹੈਨਕਾਕ ਨੇ ਆਖਿਆ ਸੀ ਕਿ ਟ੍ਰਾਇਲ ਦੇ ਨਾਲ ਹੀ ਵੈਕਸੀਨ ਦੀ ਮੈਨਿਊਫੈਕਚਰਿੰਗ ਵੀ ਵਧਾ ਦਿੱਤੀ ਜਾਵੇਗੀ ਤਾਂ ਜੋ ਜੇਕਰ ਇਹ ਵੈਕਸੀਨ ਸੁਰੱਖਿਅਤ ਤਰੀਕੇ ਨਾਲ ਕੰਮ ਕਰਦੀ ਹੈ ਤਾਂ ਇਹ ਬਿ੍ਰਟਿਸ਼ ਲੋਕਾੰ ਲਈ ਤੁਰੰਤ ਉਪਲੱਬਧ ਹੋਵੇ। ਉਨ੍ਹਾੰ ਇਹ ਵੀ ਆਖਿਆ ਕਿ ਵੈਕਸੀਨ ਦੀ ਖੋਜ ਦੀ ਪ੍ਰਕਿਰਿਆ ਵਿਚ ਟ੍ਰਾਇਲ ਦੌਰਾਨ ਐਰਰ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਨੇ ਆਪਣੇ ਸਾਇੰਸਦਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਦਿਸ਼ਾ ਵਿਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ ਤਾਂ ਜੋ ਉਨ੍ਹਾਂ ਕਾਮਯਾਬੀ ਮਿਲੇ। ਸਾਇੰਸਦਾਨਾਂ ਨੇ ਆਖਿਆ ਹੈ ਕਿ ਨਵੀਂ ਵੈਕਸੀਨ ਖਸਰਾ, ਮੱਪਸ ਅਤੇ ਰੁਬੇਲਾ ਜਿਹੀਆਂ ਬੀਮਾਰੀਆਂ ਨਾਲ ਕੋਰੋਨਾ ਤੋਂ ਬਚਾਉਣ ਵਿਚ ਕਾਰਗਰ ਸਾਬਿਤ ਹੋਵੇਗੀ।


author

Khushdeep Jassi

Content Editor

Related News