ਅਗਲੇ ਸਾਲ ਤੱਕ ਮਿਲ ਜਾਵੇਗੀ ਕੋਰੋਨਾ ਦੀ ਵੈਕਸੀਨ : ਆਸਟ੍ਰੇਲੀਆ
Sunday, Aug 16, 2020 - 09:32 PM (IST)
ਮੈਲਬਰਨ - ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਅਗਲੇ ਸਾਲ ਤੱਕ ਬਣ ਜਾਵੇਗੀ। ਹੰਟ ਨੇ ਕਿਹਾ ਕਿ ਸਰਕਾਰ ਅਜਿਹਾ ਸਮਝੌਤਾ ਕਰਨ ਦੇ ਕਰੀਬ ਹੈ ਜਿਸ ਦੇ ਤਹਿਤ ਆਸਟ੍ਰੇਲੀਆ ਵਿਚ ਹੀ ਵੈਕਸੀਨ ਬਣ ਸਕੇਗੀ। ਹਾਲਾਂਕਿ ਸਮਝੌਤੇ ਦੀਆਂ ਬੰਦਿਸ਼ਾਂ ਕਾਰਨ ਉਨ੍ਹਾਂ ਨੇ ਕੰਪਨੀਆਂ ਦੇ ਨਾਂ ਨਹੀਂ ਦੱਸੇ। 'ਸਕਾਈ ਨਿਊਜ਼' ਨਾਲ ਗੱਲ ਕਰਦੇ ਹੋਏ ਹੰਟ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਅਸੀਂ ਕਈ ਕੰਪਨੀਆਂ ਦੇ ਨਾਲ ਆਖਰੀ ਦੌਰ ਦੀ ਵਾਰਤਾ ਵਿਚ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਜੋ ਸਲਾਹ ਮੈਨੂੰ ਮਿਲੀ ਹੈ ਉਸ ਦੇ ਆਧਾਰ 'ਤੇ ਮੈਂ ਵੈਕਸੀਨ ਨੂੰ ਲੈ ਕੇ ਪਹਿਲਾਂ ਤੋਂ ਜ਼ਿਆਦਾ ਸਕਾਰਾਤਮਕ ਹਾਂ। ਅਸੀਂ ਵੈਕਸੀਨ ਬਣਾਉਣ ਵੱਲ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਅਹਿਮ ਤਰੱਕੀ ਹੋਈ ਹੈ। ਸਾਡੀ ਸਲਾਹ ਇਹ ਹੈ ਕਿ 2021 ਵਿਚ ਹੀ ਵੈਕਸੀਨ ਬਣ ਜਾਵੇਗੀ। ਇਹ ਸਿਰਫ ਆਸਟ੍ਰੇਲੀਆ ਲਈ ਹੀ ਨਹੀਂ ਬਲਕਿ ਸਮੂਚੀ ਦੁਨੀਆ ਲਈ ਸ਼ਾਨਦਾਰ ਨਤੀਜਾ ਹੋਵੇਗਾ। ਕੁਝ ਸਮਾਂ ਪਹਿਲਾਂ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ ਪਰ ਉਸ ਵੇਲੇ ਪਾਬੰਦੀਆਂ ਲਾਉਣ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਕੰਟਰੋਲ ਵਿਚ ਕੀਤਾ ਜਾ ਰਿਹਾ ਹੈ। ਉਥੇ ਹੀ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਦੇ 23,287 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 396 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13,634 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।