ਕੋਰੋਨਾ ਵੈਕਸੀਨ ਨੇ ਡੈਲਟਾ ਵੇਰੀਐਂਟ ਸਮੇਤ ਹੋਰ ਕੇਸਾਂ ਨੂੰ ਰੋਕਿਆ : ਆਕਸਫੋਰਡ ਯੂਨੀਵਰਸਿਟੀ

Thursday, Aug 19, 2021 - 05:59 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ ਅਤੇ ਸਿਹਤ ਮਾਹਿਰਾਂ ਅਨੁਸਾਰ ਕੋਰੋਨਾ ਟੀਕਿਆਂ ਨੇ ਵਾਇਰਸ ਦੀ ਲਾਗ ਦੇ ਜ਼ਿਆਦਾਤਰ ਮਾਮਲਿਆਂ ਨੂੰ ਰੋਕਿਆ ਹੈ। ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦੇ ਅਧਿਐਨ ’ਚ ਪਾਇਆ ਗਿਆ ਹੈ ਕਿ ਕੋਵਿਡ ਟੀਕੇ ਵਾਇਰਸ ਦੇ ਡੈਲਟਾ ਰੂਪ ਸਮੇਤ ਤਿੰਨ-ਚੌਥਾਈ ਕੇਸਾਂ ਪ੍ਰਤੀ ਫਾਇਦੇਮੰਦ ਹਨ। ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਡੈਲਟਾ ਵੇਰੀਐਂਟ ਦੇ ਬਾਵਜੂਦ ਫਾਈਜ਼ਰ ਜਾਂ ਐਸਟ੍ਰਾਜ਼ੇਨੇਕਾ ਵੈਕਸੀਨ ਦੀਆਂ ਦੋ ਖੁਰਾਕਾਂ ਅਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ, ਜਦਕਿ ਪਹਿਲਾਂ ਸਿਹਤ ਮਾਹਿਰਾਂ ਨੂੰ ਡਰ ਸੀ ਕਿ ਕੋਰੋਨਾ ਟੀਕੇ ਡੈਲਟਾ ਵੇਰੀਐਂਟ ਦੇ ਵਿਰੁੱਧ ਕੰਮ ਨਹੀਂ ਕਰਨਗੇ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੇ ਤਾਇਨਾਤ ਰਹਿਣ ਸਬੰਧੀ ਜੋਅ ਬਾਈਡੇਨ ਨੇ ਲਿਆ ਅਹਿਮ ਫ਼ੈਸਲਾ

ਹਾਲਾਂਕਿ ਮਾਹਿਰਾਂ ਅਨੁਸਾਰ ਡੈਲਟਾ ਖਿਲਾਫ ਟੀਕਿਆਂ ਦੀ ਸੁਰੱਖਿਆ ਵਾਇਰਸ ਦੇ ਅਲਫਾ ਵੇਰੀਐਂਟ ਦੇ ਮੁਕਾਬਲੇ ਘੱਟ ਹੈ, ਜਿਸ ਲਈ ਵੈਕਸੀਨ ਦੀ ਇੱਕ ਖੁਰਾਕ ਅਜੇ ਵੀ ਅੱਧੇ ਮਾਮਲਿਆਂ ਨੂੰ ਰੋਕਦੀ ਹੈ ਅਤੇ ਦੂਜੀ ਖੁਰਾਕ ਤੋਂ ਬਾਅਦ 70 ਤੋਂ 80 ਫੀਸਦੀ ਤੱਕ ਵਧ ਜਾਂਦੀ ਹੈ। ਆਕਸਫੋਰਡ ਦੀ ਪ੍ਰੋਫੈਸਰ ਸਾਰਾਹ ਵਾਕਰ ਅਨੁਸਾਰ ਦੋਵੇਂ ਟੀਕੇ ਅਜੇ ਵੀ ਡੈਲਟਾ ਵਿਰੁੱਧ ਬਹੁਤ ਵਧੀਆ ਰਿਜ਼ਲਟ ਦੇ ਰਹੇ ਹਨ।


Manoj

Content Editor

Related News