ਰੂਸ ਦੀ ਵੈਕਸੀਨ ਲੈ ਰਹੇ 7 ਵਿਅਕਤੀਆਂ ’ਚੋਂ ਇਕ ਹੋ ਰਿਹੈ ਬੀਮਾਰ

09/19/2020 1:12:29 AM

ਨਵੀਂ ਦਿੱਲੀ-ਦੇਸ਼ ’ਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਦੇਖਦੇ ਹੋਏ ਕੋਈ ਹਰ ਕੋਈ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਿਹਾ ਹੈ। ਭਾਰਤ ’ਚ ਬਣ ਰਹੀ ਕੋਰੋਨਾ ਵੈਕਸੀਨ ਤੋਂ ਪਹਿਲਾਂ ਰੂਸ ਦੀ ਕੋਰੋਨਾ ਵੈਕਸੀਨ ‘ਸਪੁਤਨਿਕ ਵੀ’ ਦੇ ਭਾਰਤ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਵਿਚਾਲੇ ਹੁਣ ਖਬਰ ਆਈ ਹੈ ਕਿ ਰੂਸ ਦੀ ਵੈਕਸੀਨ ਲੈਣ ਵਾਲੇ ਹਰ 7 ’ਚੋਂ 1 ਵਾਲੰਟੀਅਰ ’ਚ ਇਸ ਦੇ ਸਾਈਡ ਇਫੈਕਟ ਦੇਖਣ ਨੂੰ ਮਿਲ ਰਹੇ ਹਨ। ਇਸ ਗੱਲ ਦਾ ਖੁਲਾਸਾ ਖੁਦ ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕੀਤਾ ਹੈ।

ਮੁਰਾਸ਼ਕੋ ਨੇ ਮਾਸਕੋ ਟਾਈਮਜ਼ ਨੂੰ ਦਿੱਤੇ ਆਪਣੇ ਇਕ ਬਿਆਨ ’ਚ ਕਿਹਾ ਕਿ ਵੈਕਸੀਨ ਲੈਣ ਵਾਲੇ ਕਰੀਬ 14 ਫੀਸਦੀ ਲੋਕਾਂ ’ਚ ਇਸ ਦੇ ਸਾਈਡ ਇਫੈਕਟ ਦੇਖੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕੋਰੋਨ ਵੈਕਸੀਨ ਲੈਣ ਵਾਲੇ ਵਿਅਕਤੀ ਨੇ ਦੱਸਿਆ ਕਿ ਡੋਜ਼ ਲੈਣ ਤੋਂ ਬਾਅਦ ਉਨ੍ਹਾਂ ਨੂੰ ਕਮਜ਼ੋਰੀ ਅਤੇ ਮਾਸ ਪੇਸ਼ੀਆਂ ’ਚ ਦਰਦ ਵਰਗੀਆਂ ਸ਼ਿਕਾਇਤਾਂ ਮਿਲੀਆਂ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵੈਕਸੀਨ ਤੋਂ ਬਾਅਦ ਇਸ ਤਰ੍ਹਾਂ ਦੀ ਦਿੱਤਕ ਆਵੇਗੀ ਇਸ ਦੇ ਬਾਰੇ ’ਚ ਪਹਿਲਾਂ ਹੀ ਜਾਣਕਾਰੀ ਸੀ।

ਹਾਲਾਂਕਿ ਅਗਲੇ ਦਿਨ ਸਭ ਕੁਝ ਠੀਕ ਹੋ ਜਾਂਦਾ ਹੈ। ਦੱਸ ਦੇਈਏ ਕਿ ਇਸ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਦੇ ਸ਼ੁਰੂਆਤੀ ਨਤੀਜੇ 4 ਸਤੰਬਰ ਨੂੰ ਦਿ ਲੈਂਸੇਟ ਜਰਨਲ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ’ਚ ਦੱਸਿਆ ਗਿਆ ਹੈ ਕਿ ਵੈਕਸੀਨ ਨੂੰ 76 ਲੋਕਾਂ ਨੂੰ ਦਿੱਤਾ ਗਿਆ ਹੈ। ਵੈਕਸੀਨ ਤੋਂ ਬਾਅਦ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਪਾਈ ਗਈ ਹੈ। ਜਰਨਲ ’ਚ ਦੱਸਿਆ ਗਿਆ ਹੈ ਕਿ 21 ਦਿਨਾਂ ਦੇ ਅੰਦਰ ਵਾਲੰਟੀਅਰਸ ਦੇ ਸਰੀਰ ’ਚ ਬਿਨਾਂ ਕਿਸੇ ਸਾਈਡ ਇਫੈਕਟ ਦੇ ਐਂਟੀਬਾਡੀ ਬਣੀ ਹੈ।


Karan Kumar

Content Editor

Related News