ਅਰਜਨਟੀਨਾ ’ਚ ਕੋਰੋਨਾ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ
Wednesday, Dec 30, 2020 - 01:45 AM (IST)
ਬਿਊਨਸ ਏਅਰਸ-ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਨੇ ਰੂਸ ਵੱਲੋਂ ਨਿਰਮਿਤ ਕੋਰੋਨਾ ਵੈਕਸੀਨ ਸਤੁਪਨਿਕ ਵੀ ਨਾਲ ਮੰਗਲਵਾਰ ਨੂੰ ਦੇਸ਼ ਭਰ ’ਚ ਕੋਰੋਨਾ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸਥਾਨਕ ਮੀਡੀਆ ਮੁਤ ਾਬਕ ਦੇਸ਼ ਭਰ ਕੋਰੋਨਾ ਟੀਕਾਕਰਣ ਪ੍ਰਕਿਰਿਆ ਸਵੇਰੇ ਨੌ ਵਜੇ ਤੋਂ ਸ਼ੁਰੂ ਹੋਈ।
ਇਹ ਵੀ ਪੜ੍ਹੋ -ਬਾਈਡੇਨ ਨੇ ਲਾਇਆ ਦੋਸ਼, ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ
ਦੇਸ਼ ਦੀ ਰਾਜਧਾਨੀ ਬਿਊਨਸ ਏਅਰਸ ਦੇ ਗਵਰਨਰ ਐਕਸਲ ਕਿਸੀਲਾਫ ਕੋਰੋਨਾ ਦਾ ਟੀਕਾ ਸਭ ਤੋਂ ਪਹਿਲਾਂ ਲੈਣ ਵਾਲਿਆਂ ’ਚੋਂ ਹਨ। ਜ਼ਿਕਰਯੋਗ ਹੈ ਕਿ ਅਰਜਨਟਨਾ ਨੇ ਪਿਛਲੇ ਹਫਤੇ ਸਪੁਤਨਿਕ ਵੀ ਵੈਕਸੀਨ ਦੀਆਂ ਤਿੰਨ ਲੱਖ ਖੁਰਾਕਾਂ ਲਈਆਂ ਹਨ। ਦੇਸ਼ ’ਚ ਸਭ ਤੋਂ ਪਹਿਲਾਂ ਸਿਹਤ ਮੁਲਜ਼ਮਾਂ ਨੂੰ ਕੋਰੋਨਾ ਵੈਕਸੀਨ ਦੀ ਟੀਕਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।