ਇੰਗਲੈਂਡ ’ਚ 5-11 ਸਾਲ ਦੇ ਬੱਚਿਆਂ ਲਈ ਕੋਰੋਨਾ ਰੋਕੂ ਟੀਕਾਕਰਨ ਸ਼ੁਰੂ
Sunday, Apr 03, 2022 - 02:20 AM (IST)
![ਇੰਗਲੈਂਡ ’ਚ 5-11 ਸਾਲ ਦੇ ਬੱਚਿਆਂ ਲਈ ਕੋਰੋਨਾ ਰੋਕੂ ਟੀਕਾਕਰਨ ਸ਼ੁਰੂ](https://static.jagbani.com/multimedia/2022_4image_02_20_019183886btd2.jpg)
ਲੰਡਨ-ਇੰਗਲੈਂਡ 'ਚ ਸ਼ਨੀਵਾਰ ਤੋਂ ਮਾਤਾ-ਪਿਤਾ ਅਤੇ ਸਰਪ੍ਰਸਤ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਕੋਰੋਨਾ ਰੋਕੂ ਟੀਕਾ ਬੁੱਕ ਕਰਵਾ ਸਕਣਗੇ। ਦੇਸ਼ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਅਗਲੇ ਪੜਾਅ ਦੇ ਕੋਰੋਨਾ ਰੋਕੂ ਟੀਕਾਕਰਨ ਦੀ ਸ਼ੁਰੂਆਤ ਕਰਦੇ ਹੋਏ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਬੁਕਿੰਗ ਸ਼ੁਰੂ ਕੀਤੀ ਹੈ, ਜਿਸ 'ਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਤਹਿਤ ਸੈਂਕੜੇ ਟੀਕਾਕਰਨ ਕੇਂਦਰਾਂ 'ਤੇ ਟੀਕਾ ਲੈਣ ਲਈ ਲੋੜੀਂਦੇ ਸਮੇਂ ਲਈ ਉਪਲੱਬਧ ਹੈ।
ਇਹ ਵੀ ਪੜ੍ਹੋ : ਵਿਆਹਾਂ ’ਚ ਗਿਰਾਵਟ ਕਾਰਨ ਘਟ ਰਹੀ ਜਨਮ ਦਰ ਨੂੰ ਲੈ ਕੇ ਚੀਨ ਦੀ ਵਧੀ ਚਿੰਤਾ
ਐੱਨ.ਐੱਚ.ਐੱਸ. ਨੇ ਕਿਹਾ ਕਿ ਉਹ ਟੀਕਾਕਰਨ ਅਤੇ ਪ੍ਰਤੀਰੋਧਕਤਾ 'ਤੇ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ਦੇ ਅਪਡੇਟ ਕੀਤੇ ਮਾਰਗਦਰਸ਼ਨ ਤੋਂ ਬਾਅਦ ਪੰਜ ਤੋਂ 11 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਟੀਕਾ ਉਪਲੱਬਧ ਕਰਵਾ ਰਿਹਾ ਹੈ ਜਿਸ ਨੇ ਸਿਫ਼ਾਰਿਸ਼ ਕੀਤੀ ਸੀ ਕਿ ਹਾਲ ਦੇ ਟੀਕਾਕਰਨ (ਗੈਰ-ਜ਼ਰੂਰੀ) ਦੇ ਪ੍ਰਸਤਾਵ ਤੋਂ ਸਾਰੇ ਬੱਚਿਆਂ ਨੂੰ ਟੀਕੇ ਦਾ ਲਾਭ ਹੋਵੇਗਾ, ਜਿਸ ਨਾਲ ਲਗਭਗ 50 ਲੱਖ ਬੱਚਿਆਂ ਨੂੰ ਫ਼ਾਇਦਾ ਹੋਵੇਗਾ।
ਇਹ ਵੀ ਪੜ੍ਹੋ : ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਨ ਚਾਹੁੰਣ ਵਾਲਿਆਂ ਲਈ ਖ਼ਤਮ ਹੋਣਗੀਆਂ ਪਾਬੰਦੀਆਂ
ਐੱਨ.ਐੱਚ.ਐੱਸ. ਕੋਰੋਨਾ ਟੀਕਾਕਰਨ ਪ੍ਰੋਗਰਾਮ ਲਈ ਭਾਰਤੀ ਮੂਲ ਦੀ ਨਿੱਕੀ ਕਨਾਨੀ ਨੇ ਕਿਹਾ ਕਿ ਅੱਜ ਤੋਂ ਪੰਜ ਤੋਂ 11 ਸਾਲ ਤੱਕ ਦੇ ਲਗਭਗ 50 ਲੱਖ ਬੱਚਿਆਂ ਦੇ ਮਾਤਾ-ਪਿਤਾ ਉਨ੍ਹਾਂ ਲਈ ਟੀਕਾ ਬੁੱਕ ਕਰ ਸਕਦੇ ਹਨ ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਪਹਿਲੀ ਖ਼ੁਰਾਕ ਮਿਲ ਗਈ ਹੈ ਜੋ ਉਨ੍ਹਾਂ ਨੂੰ ਕੋਰੋਨਾ ਸੰਭਾਵਿਤ ਭਵਿੱਖ ਦੀਆਂ ਲਹਿਰਾਂ ਤੋਂ ਬਚਣ 'ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਟੀਕਾ ਸਾਡੇ ਕੋਲ ਵਾਇਰਸ ਦੇ ਵਿਰੁੱਧ ਸਭ ਤੋਂ ਚੰਗਾ ਬਚਾਅ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਜੰਗ ਵਿਚਾਲੇ ਅਮਰੀਕਾ ਨੇ ਰੱਦ ਕੀਤਾ ਮਿਜ਼ਾਈਲ ਪ੍ਰੀਖਣ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ