ਅਮਰੀਕਾ ''ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਰੂਪ
Monday, Feb 08, 2021 - 05:28 PM (IST)
ਮਾਸਕੋ- ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਾਰਚ ਤੱਕ ਕਈ ਸੂਬੇ ਇਸ ਦੇ ਖ਼ਤਰਨਾਕ ਰੂਪ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਐੱਮ. ਈ. ਡੀ. ਆਰ. ਐਕਸ. ਆਈ. ਵੀ. ਸਰਵਰ 'ਤੇ ਐਤਵਾਰ ਨੂੰ ਪੋਸਟ ਕੀਤੀ ਗਈ ਹੈ।
ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ, ਜਿਸ ਨੂੰ ਪ੍ਰਸਿੱਧ ਯੂਨੀਵਰਸਿਟੀ ਦੇ 50 ਤੋਂ ਵੱਧ ਵਿਗਿਆਨੀਆਂ ਦੇ ਸਹਿਯੋਗ ਤੋਂ ਤਿਆਰ ਕੀਤਾ ਗਿਆ ਹੈ।
ਕਿਹਾ ਗਿਆ ਹੈ ਕਿ ਸਾਨੂੰ ਕੈਲੀਫੋਰਨੀਆ ਵਿਚ ਪਿਛਲੇ ਸਾਲ 27 ਨਵੰਬਰ ਨੂੰ ਨਵੇਂ ਸਰੂਪ ਦਾ ਪਤਾ ਲੱਗਾ ਹੈ। ਅਮਰੀਕਾ ਦੇ ਹੋਰ ਹਿੱਸਿਆਂ ਵਿਚ ਦਸੰਬਰ 2020 ਅਤੇ ਜਨਵਰੀ 2021 ਵਿਚਕਾਰ ਇਹ ਵਾਇਰਸ ਤੇਜ਼ੀ ਨਾਲ ਫੈਲਿਆ ਹੈ। ਕੋਰੋਨਾ ਵਾਇਰਸ ਦੇ ਇਸ ਨਵੇਂ ਤੇ ਖ਼ਤਰਨਾਕ ਰੂਪ ਦਾ ਪਤਾ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਲੱਗਾ ਸੀ। ਬ੍ਰਿਟੇਨ ਵਿਚ ਪਿਛਲੇ ਸਾਲ ਸਤੰਬਰ ਵਿਚ ਇਸ ਦਾ ਪਤਾ ਚੱਲਿਆ ਸੀ ਜਿਸ ਦੇ ਬਾਅਦ ਲਗਾਤਾਰ ਯੂਰਪ ਦੇ ਕਈ ਦੇਸ਼ਾਂ ਵਿਚ ਫੈਲਦਾ ਗਿਆ।