ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ ''ਚ ਕਹਿਰ ਵਰ੍ਹਾਏਗਾ ਕੋਰੋਨਾ

Monday, Apr 05, 2021 - 07:27 PM (IST)

ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ ''ਚ ਕਹਿਰ ਵਰ੍ਹਾਏਗਾ ਕੋਰੋਨਾ

ਵਾਸ਼ਿੰਗਟਨ-ਸਮੁੱਚੀ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਇਕ ਅਮਰੀਕੀ ਇਨਫੈਕਸ਼ਨ ਰੋਗ ਮਾਹਰ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਹਫਤਿਆਂ 'ਚ ਗਲੋਬਲੀ ਪੱਧਰ 'ਤੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ 'ਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ। ਇਕ ਅਮਰੀਕੀ ਟੈਲੀਵਿਜ਼ਨ ਚੈਨਲ ਮੁਤਾਬਕ ਮਿਨੇਸੋਟਾ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਫੈਕਸ਼ੀਅਸ ਡਿਜ਼ੀਜ ਰਿਸਰਚ ਐਂਡ ਪਾਲਿਸੀ 'ਚ ਡਾਇਰੈਕਟਰ ਮਾਈਕਲ ਉਸਟਰਹੋਮ ਨੇ ਕਿਹਾ ਕਿ ਗਲੋਬਲੀ ਪੱਧਰ 'ਤੋ ਕੋਰੋਨਾ ਵਾਇਰਸ ਮਹਾਮਾਰੀ ਦਾ ਖਤਰਾ ਪੰਜਵੀਂ ਕੈਟੇਗਿਰੀ ਦੇ ਚੱਕਰਵਰਤੀ ਤੂਫਾਨ ਵਰਗਾ ਹੈ। ਆਉਣ ਵਾਲੇ ਦਿਨਾਂ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਦੇ ਨਤੀਜੇ ਵਜੋਂ ਰੋਜ਼ਾਨਾ ਆ ਰਹੇ ਮਾਮਲਿਆਂ ਦੀ ਗਿਣਤੀ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ-ਜੇ ਬਚਪਨ 'ਚ ਤੁਸੀਂ ਵੀ ਸੀ ਮਿੱਠੇ ਦੇ ਸ਼ੌਕੀਨ ਤਾਂ ਹੋ ਸਕਦੇ ਹੋ ਇਸ ਬੀਮਾਰੀ ਦੇ ਸ਼ਿਕਾਰ

ਉਨ੍ਹਾਂ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਗਾਂ ਕਿ ਇਸ ਸਮੇਂ ਇਨਫੈਕਸ਼ਨ ਦੇ ਮਾਮਲੇ 'ਚ ਪੂਰੀ ਦੁਨੀਆ ਕੈਟੇਗਿਰੀ 5 ਦੇ ਚੱਕਰਵਰਤੀ ਤੂਫਾਨ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਅਗਲੇ ਦੋ ਹਫਤਿਆਂ 'ਚ ਅਸੀਂ ਦੇਖਾਂਗੇ ਕਿ ਗਲੋਬਲੀ ਪੱਧਰ 'ਤੇ ਮਹਾਮਾਰੀ ਦੇ ਰੋਜ਼ਾਨਾ ਆ ਰਹੇ ਮਾਮਲੇ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਣਗੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਰੋਜ਼ਾਨਾ ਆਉਣ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਦਸੰਬਰ 2020 'ਚ ਰਿਪੋਰਟ ਕੀਤੇ ਗਏ ਸਨ। ਹਾਲਾਂਕਿ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਕਮੀ ਆਈ ਹੈ ਪਰ ਭਾਰਤ, ਅਮਰੀਕਾ, ਬ੍ਰਾਜ਼ੀਲ, ਇਟਲੀ ਅਤੇ ਜਰਮਨੀ 'ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਜਿਸ ਕਾਰਣ ਗਲੋਬਲੀ ਪੱਧਰ 'ਤੇ ਇਕ ਵਾਰ ਫਿਰ ਸਿਹਤ ਸੰਕਟ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ-ਭਾਰਤ ਨੇ ਵੈਕਸੀਨ ਬਰਾਮਦਗੀ 'ਤੇ ਲਾਈ ਪਾਬੰਦੀ, 92 ਦੇਸ਼ ਹੋਏ ਨਾਰਾਜ਼

ਅਮਰੀਕੀ ਸਿਹਤ ਮਾਹਰ ਨੇ ਕਿਹਾ ਕਿ ਜਿਥੇ ਤੱਕ ਅਮਰੀਕਾ ਦੀ ਗੱਲ ਹੈ ਅਜੇ ਸਿਰਫ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਹੋਣਾ ਸ਼ੁਰੂ ਹੋਇਆ ਹੈ ਅਤੇ ਅਜੇ ਇਹ ਤੇਜ਼ੀ ਨਾਲ ਵਧੇਗਾ। ਦੱਸ ਦੇਈਏ ਕਿ ਭਾਰਤ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਰਿਪੋਰਟ ਕੀਤੇ ਗਏ। ਭਾਰਤ 'ਚ ਔਸਤ ਤੌਰ 'ਤੇ ਇਨਫੈਕਸ਼ਨ ਦੇ ਨਵੇਂ ਮਾਮਲੇ ਅਮਰੀਕਾ ਤੋਂ ਵੀ ਜ਼ਿਆਦਾ ਆ ਰਹੇ ਹਨ। ਪਿਛਲੇ 50 ਦਿਨਾਂ 'ਚ ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ 10 ਗੁਣਾ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲਾ ਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News