ਕੋਰੋਨਾ ਜਾਂਚ ਲਈ ਤਿਆਰ ਹੋਇਆ ਦੁਨੀਆ ਦਾ ਪਹਿਲਾ ਰੋਬਟ, ਵਾਇਰਸ ਤੋਂ ਬਚਣਗੇ ਸਿਹਤ ਕਾਮੇ

05/30/2020 1:02:41 PM

ਡੈਨਮਾਰਕ- ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਦਾ ਆਟੋਮੈਟਿਕ (ਸਵੈ-ਚਲਿਤ) ਰੋਬਟ ਤਿਆਰ ਕੀਤਾ ਹੈ। ਇਹ ਕੋਰੋਨਾ ਵਾਇਰਸ ਸਬੰਧੀ ਸਵੈਬ ਪ੍ਰੀਖਣਾਂ ਨੂੰ ਸਟੀਕ ਤਰੀਕੇ ਨਾਲ ਕਰੇਗਾ। ਇਹ ਕਾਮਯਾਬੀ ਡੈਨਮਾਰਕ ਦੇ ਵਿਗਿਆਨੀਆਂ ਨੂੰ ਹਾਸਲ ਹੋਈ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਰੋਬਟ ਦੇ ਬਾਜ਼ਾਰ ਵਿਚ ਆਉਣ ਨਾਲ ਕੋਰੋਨਾ ਦੇ ਨਮੂਨੇ ਲੈਣ ਵਾਲਿਆਂ ਨੂੰ ਕੋਵਿਡ-19 ਨਾਲ ਪੀੜਤ ਹੋਣ ਦਾ ਕੋਈ ਖਤਰਾ ਨਹੀਂ ਹੋਵੇਗਾ। 

ਡੈਨਮਾਰਕ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 11,593 ਮਾਮਲੇ ਸਾਹਮਣੇ ਆਏ ਹਨ ਜਦਕਿ 568 ਲੋਕਾਂ ਦੀ ਮੌਤ ਹੋਈ ਹੈ। ਯੂਨੀਵਰਸਿਟੀ ਆਫ ਸਰਦਨ ਡੈਨਮਾਰਕ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੈਬ ਵਿਚ ਤਿਆਰ ਇਸ ਰੋਬਟ ਨੂੰ ਹੁਣ ਖਰੀਦਦਾਰਾਂ ਦੀ ਉਡੀਕ ਹੈ। ਇਸ ਦਾ ਵੱਡੇ ਪੈਮਾਨੇ 'ਤੇ ਨਿਰਮਾਣ ਹੋਣ ਨਾਲ ਤਿੰਨ ਤੋਂ ਚਾਰ ਮਹੀਨੇ ਲੱਗ ਸਕਦੇ ਹਨ। ਕੋਈ ਵਿਅਕਤੀ ਕੋਰੋਨਾ ਨਾਲ ਪੀੜਤ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਦੁਨੀਆ ਭਰ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੀਖਣ ਮੌਜੂਦ ਹਨ। ਕਈ ਥਾਵਾਂ 'ਤੇ ਖੂਨ ਤੇ ਕਈਆਂ 'ਤੇ ਸਵੈਬ ਦੇ ਨਮੂਨੇ ਲਏ ਜਾਂਦੇ ਹਨ। ਸਵੈਬ ਸਭ ਤੋਂ ਸਟੀਕ ਟੈਸਟ ਹੁੰਦਾ ਹੈ। ਇਸ ਵਿਚ ਨੱਕ ਜਾਂ ਗਲੇ ਦੇ ਅੰਦਰ ਈਅਰਬਰਡ ਵਰਗਾ ਦਿਖਾਈ ਦੇਣ ਵਾਲਾ ਸਵੈਬ ਪਾ ਕੇ ਟੈਸਟ ਲਈ ਨਮੂਨਾ ਲਿਆ ਜਾਂਦਾ ਹੈ। ਇਸ ਲਈ ਸਿਹਤ ਕਾਮਿਆਂ ਨੂੰ 8-8 ਘੰਟਿਆਂ ਤੱਕ ਵਿਅਕਤੀਗਤ ਸਰੁੱਖਿਅਤ ਸੂਟ (ਪੀ. ਪੀ. ਈ.) ਪਾਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਾਥਰੂਮ ਜਾਣਾ ਵੀ ਔਖਾ ਹੋ ਜਾਂਦਾ ਹੈ। ਇਸੇ ਲਈ ਇਸ ਰੋਬਟ ਦੀ ਮਦਦ ਨਾਲ ਸਿਹਤ ਕਾਮਿਆਂ ਨੂੰ ਕਾਫੀ ਮਦਦ ਮਿਲੇਗੀ।


Lalita Mam

Content Editor

Related News