ਕੋਰੋਨਾ ਦਾ ''ਤੋੜ'' ਕੱਢਣ ''ਚ ਮਦਦਗਾਰ ਬਣਿਆ ਇਹ ਸੁਪਰ ਕੰਪਿਊਟਰ

03/20/2020 7:47:10 PM

ਵਾਸ਼ਿੰਗਟਨ-ਕੋਰੋਨਾਵਾਇਰਸ ਜਿਸ ਤੇਜ਼ੀ ਨਾਲ ਫੈਲ ਰਿਹਾ ਹੈ ਉਸ ਨੂੰ ਰੋਕਣ ਲਈ ਦੁਨੀਆਭਰ ਦੇ ਵਿਗਿਆਨਕ ਦਿਨ ਭਰ ਰਾਤ ਲੱਗੇ ਹੋਏ ਹਨ। ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਸਮਿਟ ਨੇ ਉਸ ਦਾ ਤੋੜ ਕੱਢਣ 'ਚ ਕਾਫੀ ਮਦਦਗਾਰ ਸਾਬਤ ਹੋ ਰਿਹਾ ਹੈ। ਸਮਿਟ ਨੇ ਗਹਿਰੀ ਵਿਸ਼ਲੇਸ਼ਣ ਕਰ ਅਜਿਹੇ 77 ਕੰਪਾਊਂਡ ਦਾ ਪਤਾ ਲਗਾਇਆ ਹੈ ਜੋ ਕੋਰੋਨਾਵਾਇਰਸ ਨੂੰ ਹੋਸਟ ਸੇਲ ਇਨਫੈਕਟਡ ਕਰਨ ਨਾਲ ਰੋਕ ਸਕਦੇ ਹਨ। ਇਸ ਖੋਜ ਨਾਲ ਵਿਗਿਆਨਕ ਬਹੁਤ ਉਤਸਾਹਿਤ ਹਨ। ਇਸ ਨਤੀਜੇ ਨਾਲ ਕੋਰੋਨਾ ਤੋਂ ਨਜਿੱਠਣ ਦੀ ਦਵਾਈ ਅਤੇ ਟੀਕਾ ਬਣਾਉਣ 'ਚ ਬਹੁਤ ਆਸਾਨੀ ਹੋਵੇਗੀ।

PunjabKesari

ਅਮਰੀਕਾ ਦੇ ਟੇਨੇਸੀ ਸੂਬੇ ਦੀ ਓਕ ਰਿਜ ਲੈਬ 'ਚ ਸਥਿਤ ਇਸ ਕੰਪਿਊਟਰ ਦੇ ਸਿੱਟਿਆਂ ਨੂੰ ਲੈਬ ਦੀ ਜਰਨਲ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਮਰੀਕਾ ਦੇ ਊਰਜਾ ਵਿਭਾਗ ਦੇ ਇਸ ਸੁਪਰ ਕੰਪਿਊਟਰ ਨੂੰ ਅਮਰੀਕੀ ਦਿੱਗਜ ਕੰਪਨੀ ਆਈ.ਬੀ.ਐੱਮ. ਨੇ ਤਿਆਰ ਕੀਤਾ ਸੀ। ਇਹ 2014 ਤੋਂ ਕੰਮ ਕਰ ਰਿਹਾ ਹੈ। ਇਸ ਦੀ ਸਮਰੱਥਾ ਬੇਮਿਸਾਲ ਹੈ। ਆਸਾਨ ਸ਼ਬਦਾਂ 'ਚ ਸਮਝਾਇਆ ਤਾਂ ਇਹ ਇਕ ਸ਼ਕਤੀਸ਼ਾਲੀ ਲੈਪਟਾਪ ਦੇ ਮੁਕਾਬਲੇ ਕਰੀਬ 10 ਲੱਖ ਗੁਣਾ ਤੇਜ਼ੀ ਨਾਲ ਗਿਣਤੀ ਕਰ ਸਕਦਾ ਹੈ।

PunjabKesari

ਇਸ ਸੁਪਰ ਕੰਪਿਊਟਰ ਸਮਿਟ ਦੀ ਮਦਦ ਨਾਲ ਅਤੇ ਵਾਲੰਟਿਅਰਸ 'ਤੇ ਕੀਤੀ ਗਈ ਵਰਤੋਂ ਨਾਲ ਖੋਜਕਾਰਾਂ ਨੇ ਅਜਿਹੇ ਕੰਪਾਊਂਡ ਤਲਾਸ਼ ਕੀਤੇ ਸਨ ਜੋ ਕੋਰੋਨਾ ਦਾ ਵਿਸਤਾਰ ਰੋਕ ਸਕਦੇ ਹਨ। ਪ੍ਰੀਖਣ ਦੌਰਾਨ ਕਰੀਬ 8000 ਕੰਪਾਊਂਡ ਵਰਤੇ ਗਏ ਜਿਨ੍ਹਾਂ 'ਚੋਂ 77 ਅਜਿਹੇ ਪਾਏ ਗਏ ਜੋ ਉਮੀਦ ਦੀ ਕਿਰਨ ਜਗਾਉਂਦੇ ਹਨ। ਓਕ ਰਿਜ ਨੈਸ਼ਨਲ ਲੈਬ ਫਾਰ ਮਾਲੀਕਯੂਲਰ ਬਾਇਓ ਫਿਜ਼ਿਕਸ ਦੇ ਡਾਇਰੈਕਟਰ ਜੇਰੇਮੀ ਸਮਿਥ ਦਾ ਕਹਿਣਾ ਹੈ ਕਿ ਅਜੇ ਅਸੀਂ ਇਹ ਦਾਅਵਾ ਨਹੀਂ ਕਰ ਰਹੇ ਕਿ ਅਸੀਂ ਕੋਈ ਇਲਾਜ ਤਲਾਸ਼ ਕੀਤਾ ਹੈ। ਹਾਲਾਂਕਿ ਜੋ ਨਤੀਜੇ ਆਏ ਹਨ ਉਹ ਉਤਸਾਹਜਨਕ ਹਨ ਅਤੇ ਭਵਿੱਖ 'ਚ ਕੋਈ ਸਹੀ ਇਲਾਜ ਲੱਭਣ 'ਚ ਮਦਦਗਾਰ ਹੋਣਗੇ। ਕਿਸੇ ਠੋਸ ਨਤੀਜੇ 'ਤੇ ਪਹੁੰਚਣ ਲਈ ਇਨ੍ਹਾਂ ਪ੍ਰੀਖਣਾਂ ਨੂੰ ਫਿਰ ਤੋਂ ਦੋਹਰਾਇਆ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਕੋਰੋਨਾਵਾਇਰਸ ਹੁਣ ਦੁਨੀਆਭਰ ਦੇ ਬਾਕੀ ਦੇਸ਼ਾਂ 'ਚ ਫੈਲ ਚੁੱਕਿਆ ਹੈ। ਸ਼੍ਰੀਲੰਕਾ ਸਰਕਾਰ ਨੇ ਕੋਰੋਨਾਵਾਇਰਸ ਇਨਫੈਕਟਡ ਦੀ ਰੋਕਥਾਮ ਲਈ ਪੂਰੇ ਦੇਸ਼ 'ਚ ਕਰਫਿਊ ਲੱਗਾ ਦਿੱਤਾ ਹੈ। ਰਾਸ਼ਟਰਪਤੀ ਗੋਤਬਾਇਆ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤਕ ਪੂਰੇ ਦੇਸ਼ 'ਚ ਕਰਫਿਊ ਰਹੇਗਾ। ਕੋਰੋਨਾ ਇਨਫੈਕਟਡ ਨੂੰ ਰੋਕਣ ਲਈ ਸ਼੍ਰੀਲੰਕਾ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਇਹ ਸਭ ਤੋਂ ਵੱਡਾ ਕਦਮ ਹੈ। ਸ਼੍ਰੀਲੰਕਾ 'ਚ ਹੁਣ ਤਕ 66 ਮਰੀਜ਼ਾਂ 'ਚ ਕੋਰੋਨਾਵਾਇਰਸ ਇਨਫੈਕਟਡ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਦੁਨੀਆਭਰ 'ਚ ਇਸ ਵਾਰਿਸ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2,45,000 ਲੋਕ ਇਨਫੈਕਟਡ ਹਨ।PunjabKesari


Karan Kumar

Content Editor

Related News