ਚੀਨ ’ਚ ਫਿਰ ਫੈਲਿਆ ਕੋਰੋਨਾ, ਗਵਾਨਝੋਊ ’ਚ ਮਨੋਰੰਜਨ ਵਾਲੇ ਸਥਾਨ ਬੰਦ

Wednesday, Jun 09, 2021 - 11:34 PM (IST)

ਚੀਨ ’ਚ ਫਿਰ ਫੈਲਿਆ ਕੋਰੋਨਾ, ਗਵਾਨਝੋਊ ’ਚ ਮਨੋਰੰਜਨ ਵਾਲੇ ਸਥਾਨ ਬੰਦ

ਪੇਈਚਿੰਗ- ਚੀਨ ’ਚ ਇਕ ਵਾਰ ਫਿਰ ਕੋਰੋਨਾ ਫੈਲ ਗਿਆ ਹੈ, ਜਿਸਦੇ ਕਾਰਨ ਦੱਖਣੀ ਸੂਬੇ ਗਵਾਨਝੋਊ ’ਚ ਮਨੋਰੰਜਨ ਸਥਾਨ ਸਿਨੇਮਾਘਰ, ਥੀਏਟਰ, ਨਾਈਟ ਕਲੱਬ ਆਦਿ ਬੰਦ ਕਰ ਦਿੱਤੇ ਗਏ ਹਨ। ਲੋਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਬਾਹਰ ਨਹੀਂ ਨਿਕਲ ਸਕਦੇ। ਇਜਾਜ਼ਤ ਮਿਲਣ ’ਤੇ ਵੀ ਕਿਸੇ ਵੀ ਵਿਅਕਤੀ ਨੂੰ ਇਨਫੈਕਟਿਡ ਮੁਕਤ ਹੋਣ ਦੀ ਪੁਸ਼ਟੀ ਕਰਨ ਵਾਲੀ ਰਿਪੋਰਟ ਦਿਖਾਉਣੀ ਹੋਵੇਗੀ, ਜੋ 48 ਘੰਟੇ ਦੇ ਅੰਦਰ ਦੀ ਹੋਵੇ। ਇਹ ਨਿਯਮ ਸੋਮਵਾਰ ਤੋਂ ਲਾਗੂ ਹੈ। ਗਵਾਨਝੋਊ ਦੇ ਨੇੜੇ-ਤੇੜੇ ਦੇ ਸੂਬੇ ਵਿਚ ਵੀ ਲੋਕਾਂ ’ਤੇ ਇਹ ਨਿਯਮ ਲਾਗੂ ਹੋਵੇਗਾ। 

ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ


ਇਨ੍ਹਾਂ ਨਿਯਮਾਂ ਮੁਤਾਬਕ ਰੈਸਟੋਰੈਂਟਾਂ ’ਚ ਬੈਠਕੇ ਖਾਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਗਵਾਨਝੋਊ ’ਚ ਬੁੱਧਵਾਰ ਤੱਕ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ 100 ਦੇ ਪਾਰ ਚਲੀ ਗਈ ਹੈ। ਇਹ ਸਾਰੇ ਮਾਮਲੇ 21 ਮਈ ਤੋਂ ਬਾਅਦ ਤੋਂ ਸਾਹਮਣੇ ਆਏ ਹਨ। ਡਾਕਟਰਾਂ ਨੇ ਕਿਹਾ ਹੈ ਕਿ ਗਵਾਨਝੋਊ 'ਚ ਸਾਹਮਣੇ ਆਇਆ ਵਾਇਰਸ ਦਾ ਇਹ ਨਵਾਂ ਸਵਰੂਪ 'ਡੇਲਟਾ' ਹੈ, ਜੋ ਸਭ ਤੋਂ ਪਹਿਲਾਂ ਭਾਰਤ ਵਿਚ ਸਾਹਮਣੇ ਆਇਆ ਸੀ। ਚੀਨ 'ਚ ਹੁਣ ਤੱਕ ਕੋਵਿਡ-19 ਦੇ ਅਜੇ ਤੱਕ ਕੁੱਲ 91,316 ਮਾਮਲੇ ਸਾਹਮਣੇ ਆਏ ਹਨ ਅਤੇ 4,636 ਲੋਕਾਂ ਦੀ ਮੌਤ ਹੋਈ ਹੈ। 

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News