ਦੱਖਣੀ ਕੋਰੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 11 ਹਜ਼ਾਰ ਤੋਂ ਪਾਰ, ਬਾਰ-ਕਲੱਬ ਕੀਤੇ ਬੰਦ

Friday, May 15, 2020 - 03:04 PM (IST)

ਦੱਖਣੀ ਕੋਰੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 11 ਹਜ਼ਾਰ ਤੋਂ ਪਾਰ, ਬਾਰ-ਕਲੱਬ ਕੀਤੇ ਬੰਦ

ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ (ਕੋਵਿਡ -19) ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਵੱਧ ਕੇ ਹੁਣ 11,018 ਹੋ ਗਈ ਹੈ। ਦੱਖਣੀ ਕੋਰੀਆ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਕਿਹਾ ਕਿ ਕੋਰੀਆ ਇਸ ਸਮੇਂ ਇੱਕ ਨਵੇਂ ਕਿਸਮ ਦੇ ਸੰਕਰਮਣ ਨਾਲ ਜੂਝ ਰਿਹਾ ਹੈ,ਜਿਸ ਦਾ ਸਬੰਧ ਇਸ ਨਾਲ ਪੀੜਤ 29 ਸਾਲਾ ਨੌਜਵਾਨ ਨਾਲ ਹੈ ਜੋ ਰਾਜਧਾਨੀ ਸਿਓਲ ਦੇ ਕਈ ਕਲੱਬਾਂ ਵਿਚ ਗਿਆ ਸੀ। ਅਧਿਕਾਰੀਆਂ ਨੇ ਇਸ ਨਵੇਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਬਾਰ ਅਤੇ ਕਲੱਬਾਂ ਨੂੰ ਬੰਦ ਕਰ ਦਿੱਤਾ।
 
ਕੇਂਦਰ ਨੇ ਦੱਸਿਆ ਕਿ 27 ਵਿੱਚੋਂ 22 ਨਵੇਂ ਮਾਮਲੇ ਅੰਦਰੂਨੀ ਵਾਇਰਸ ਦੇ ਹਨ। ਇਨ੍ਹਾਂ ਵਿੱਚੋਂ 14 ਮਾਮਲੇ ਰਾਜਧਾਨੀ ਸਿਓਲ ਵਿਚ ਦਰਜ ਕੀਤੇ ਗਏ ਹਨ, ਜਦੋਂ ਕਿ ਪੰਜ ਇੰਚੀਓਨ ਵਿਚ ਦਰਜ ਕੀਤੇ ਗਏ ਹਨ। ਦੇਸ਼ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਮੌਤ ਦੇ ਮਾਮਲੇ ਵਿਚ ਕੋਈ ਤਬਦੀਲੀ ਨਹੀਂ ਹੋਈ ਤੇ ਮਰਨ ਵਾਲਿਆਂ ਦੀ ਗਿਣਤੀ ਹੁਣ ਵੀ 260 ਹੀ ਹੈ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਹੁਣ ਤੱਕ 9,821 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਦੱਖਣੀ ਕੋਰੀਆ ਵਿਚ ਹੁਣ ਤੱਕ 6.95 ਲੱਖ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਾ ਹੈ, ਜਿਸ ਵਿਚੋਂ 19,875 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਕ ਦਿਨ ਪਹਿਲਾਂ ਦੱਖਣੀ ਕੋਰੀਆ ਵਿਚ ਕੋਰੋਨਾ ਦੇ 29 ਨਵੇਂ ਕੇਸ ਸਾਹਮਣੇ ਆਏ ਅਤੇ ਇਕ ਵਿਅਕਤੀ ਦੀ ਮੌਤ ਹੋਈ ਸੀ।


author

Lalita Mam

Content Editor

Related News