‘ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ਫਿਰ ਤੋਂ ਸੰਕਟ ਵਿਚ’
Wednesday, Dec 30, 2020 - 12:25 AM (IST)
ਲੰਡਨ- ਬ੍ਰਿਟੇਨ ’ਚ ਕੋਵਿਡ-19 ਦੇ ਮਾਮਲਿਆਂ ’ਚ ਵੱਡੀ ਗਿਣਤੀ ’ਚ ਚੱਲਦੇ ਹਸਪਤਾਲਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ ਅਤੇ ਹਾਲਾਤ ਇਸ ਹੱਦ ਤੱਕ ਜਾ ਪਹੁੰਚੀ ਹੈ ਕਿ ਦੇਸ਼ ਦੀ ਰਾਸ਼ਟਰੀ ਸਿਹਤ ਸੇਵਾ ਦੇ ਮੁਖੀ ਨੂੰ ਮੰਗਲਵਾਰ ਨੂੰ ਇਥੇ ਤੱਕ ਕਹਿਣਾ ਪਿਆ ਕਿ ਰਾਸ਼ਟਰ ‘ਫਿਰ ਤੋਂ ਸੰਕਟ ਦੀ ਹਾਲਾਤ ’ਚ ਹੈ।’’ ਦੇਸ਼ ’ਚ ਫਿਲਹਾਲ ਸਾਹਮਣੇ ਆ ਰਹੇ ਇਨਫੈਕਸ਼ਨ ਦੇ ਮਾਮਲਿਆਂ ’ਚ ਜ਼ਿਆਦਾਤਰ ਵਾਧਾ ਵਾਇਰਸ ਦੇ ਜ਼ਿਆਦਾਤਰ ਘਾਤਕ ਨਵੇਂ ਰੂਪ ਕਾਰਣ ਹੀ ਹੈ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਇੰਗਲੈਂਡ ਮੁਤਾਬਕ, ਸੋਮਵਾਰ ਨੂੰ ਹਸਪਤਾਲਾਂ ’ਚ 20,426 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਜਦ ਕਿ ਇਸ ਸਾਲ 12 ਅਪ੍ਰੈਲ ਨੂੰ ਬੀਮਾਰੀ ਦੇ ਪਹਿਲੀ ਵਾਰ ਸਿਖਰ ’ਤੇ ਪਹੁੰਚਣ ਦੌਰਾਨ 18,974 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਫਿਲਹਾਲ ਸਾਹਮਣੇ ਆ ਰਹੇ ਇਨਫੈਕਸ਼ਨ ਦੇ ਮਾਮਲਿਆਂ ’ਚ ਜ਼ਿਆਦਾਤਰ ਵਾਧਾ ਵਾਇਰਸ ਦੇ ਜ਼ਿਆਦਾ ਘਾਤਕ ਨਵੇਂ ਰੂਪ ਕਾਰਣ ਹੈ ਜਿਸ ਕਾਰਣ ਦੇਸ਼ ’ਚ ਇਸ ਮਹੀਨੇ ਦੇ ਸ਼ੁਰੂ ’ਚ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕਰਨਾ ਪਿਆ ਅਤੇ ਕਈ ਦੇਸ਼ਾਂ ਨੇ ਆਪਣੇ ਇਥੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲੱਗਾ ਦਿੱਤੀ।
ਐੱਨ.ਐੱਚ.ਐੱਸ. ਦੇ ਮੁਖੀ ਸਰ ਸਾਇਮਨ ਸਟੀਵੰਸ ਨੇ ਕਿਹਾ ਕਿ ਰਾਸ਼ਟਰੀ ਫਿਰ ਤੋਂ ਸੰਕਟ ਦੀ ਹਾਲਾਤ ’ਚ ਹੈ। ਉਨ੍ਹਾਂ ਨੇ ਇਕ ਟੀਕਾਕਰਣ ਕੇਂਦਰ ਦੇ ਦੌਰੇ ਦੌਰਾਨ ਕਿਹਾ ਕਿ ਯੂਰਪ ਅਤੇ ਇਸ ਦੇਸ਼ ’ਚ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦੇ ਅਸੀਂ ਫਿਰ ਤੋਂ ਸੰਕਟ ਦੇ ਹਾਲਾਤ ’ਚ ਹਾਂ। ਸਾਡੇ ’ਚੋਂ ਕਈਆਂ ਨੇ ਆਪਣੇ ਪਰਿਵਾਰ, ਦੋਸਤ ਅਤੇ ਸਹਿਕਰਮੀਆਂ ਨੂੰ ਗੁਆ ਦਿੱਤਾ ਹੈ-ਬਹੁਤੇ ਸਾਰੇ ਲੋਕ ਚਿੰਤਾ, ਨਿਰਾਸ਼ਾ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਚੀਜ਼ਾਂ ਦੇ ਠੀਕ ਹੋਣ ਦੀ ਉਮੀਦ ਵਿਅਕਤ ਕੀਤੀ।
ਇਹ ਵੀ ਪੜ੍ਹੋ -ਪਾਕਿ ’ਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਦਿੱਤੀ ਦਸਤਕ, 6 ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।