ਇੰਗਲੈਂਡ ’ਚ ਕੋਰੋਨਾ ਦਾ ਕਹਿਰ ਮੁੜ ਸ਼ੁਰੂ, ਕਿਤੇ ਤੀਜੇ ਦੌਰ ਵੱਲ ਤਾਂ ਨਹੀਂ ਵਧ ਰਿਹਾ ਦੇਸ਼ ?

08/04/2021 12:36:21 AM

ਬਰਮਿੰਘਮ (ਸੰਜੀਵ ਭਨੋਟ)-ਇੰਗਲੈਂਡ ’ਚ ਕੋਰੋਨਾ ਨੇ ਮੁੜ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਦੇਖ ਕੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਤੀਜੇ ਦੌਰ ਵੱਲ ਤਾਂ ਨਹੀਂ ਵਧ ਰਿਹਾ। ਮਾਰਚ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 138 ਦਰਜ ਕੀਤੀ ਗਈ ਹੈ। 3 ਅਗਸਤ ਦੇ ਅੰਕੜੇ ਲੱਗਭਗ ਪੰਜ ਮਹੀਨਿਆਂ ’ਚ ਸਭ ਤੋਂ ਵੱਧ ਮੌਤਾਂ ਦੀ ਨਿਸ਼ਾਨਦੇਹੀ ਕਰਦੇ ਹਨ, ਜਦੋਂ 17 ਮਾਰਚ ਨੂੰ 141 ਮੌਤਾਂ ਹੋਈਆਂ ਸਨ।

PunjabKesari

ਵਾਇਰਸ ਦੇ ਪਾਜ਼ੇਟਿਵ ਟੈਸਟ ਕਰਨ ਦੇ 28 ਦਿਨਾਂ ਦੇ ਅੰਦਰ ਦਰਜ ਹੋਈਆਂ ਮੌਤਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ, ਪਿਛਲੇ 7 ਦਿਨਾਂ ’ਚ ਲੱਗਭਗ 13 ਫੀਸਦੀ ਵਾਧੇ ਨਾਲ ਇਹ ਬਿਲਕੁਲ ਇੱਕ ਹਫ਼ਤਾ ਹੈ, ਜਦੋਂ ਯੂ. ਕੇ. ਨੇ ਮਾਰਚ ਦੇ ਅਖੀਰ ਤੋਂ ਬਾਅਦ ਪਹਿਲੀ ਵਾਰ ਤੀਹਰੇ ਅੰਕੜਿਆਂ ’ਚ ਰੋਜ਼ਾਨਾ ਮੌਤ ਦੀ ਗਿਣਤੀ ਦਰਜ ਕੀਤੀ। 27 ਜੁਲਾਈ ਨੂੰ 131 ਮੌਤਾਂ ਹੋਈਆਂ ਤੇ 21691 ਨਵੇਂ ਕੇਸ ਸਾਹਮਣੇ ਆਏ। ਹਾਲਾਂਕਿ ਕੋਵਿਡ ਦੇ ਕੇਸ ਲਗਾਤਾਰ ਛੇਵੇਂ ਦਿਨ ਘਟ ਗਏ ਹਨ, ਪਿਛਲੇ 24 ਘੰਟਿਆਂ ਦੀ ਮਿਆਦ ’ਚ 21,691 ਲੋਕਾਂ ਦੇ ਪਾਜ਼ੇਟਿਵ ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ

ਇਹ ਪਿਛਲੇ 7 ਦਿਨਾਂ ’ਚ 20.5 ਫੀਸਦੀ ਦੀ ਕਮੀ ਦਰਸਾਉਂਦਾ ਹੈ, ਜਦਕਿ ਵਾਇਰਸ ਨਾਲ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਗਿਣਤੀ ’ਚ ਵੀ 0.4 ਫੀਸਦੀ ਦੀ ਗਿਰਾਵਟ ਆਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਟੀਕੇ ਦਾ ਰੋਲ ਹੈ ਤੇ ਟੀਕਾਕਰਨ ਤੇਜ਼ੀ ਨਾਲ ਜਾਰੀ ਹੈ, ਜਦੋਂ ਹੋਰ 26,114 ਲੋਕਾਂ ਨੂੰ ਉਨ੍ਹਾਂ ਦਾ ਪਹਿਲਾ ਜੈਬ ਪ੍ਰਾਪਤ ਹੋਇਆ ਅਤੇ 1,26,307 ਨੂੰ ਦੂਜਾ ਪ੍ਰਾਪਤ ਹੋਇਆ, ਮਤਲਬ ਕਿ ਉਹ ਪੂਰੀ ਤਰ੍ਹਾਂ ਟੀਕਾ ਪ੍ਰਾਪਤ ਹਨ। ਯੂ. ਕੇ. ਦੀ ਕੁਲ 73 ਫੀਸਦੀ ਬਾਲਗ ਆਬਾਦੀ ਹੁਣ ਡਬਲ-ਜੈਬਡ ਹੈ, ਜਦਕਿ ਲੱਗਭਗ 89 ਫੀਸਦੀ ਨੂੰ ਪਹਿਲੀ ਖੁਰਾਕ ਮਿਲਣ ਤੋਂ ਬਾਅਦ ਵਾਇਰਸ ਤੋਂ ਕੁਝ ਸੁਰੱਖਿਆ ਪ੍ਰਾਪਤ ਹੋਈ ਹੈ।


Manoj

Content Editor

Related News