ਟੀਕਾਕਰਨ ’ਚ ਮੋਹਰੀ ਇਜ਼ਰਾਈਲ ’ਚ ਕੋਰੋਨਾ ਦਾ ਕਹਿਰ ਮੁੜ ਸ਼ੁਰੂ, ਮਾਸਕ ਲਾਉਣਾ ਕੀਤਾ ਲਾਜ਼ਮੀ

Friday, Jun 25, 2021 - 06:09 PM (IST)

ਟੀਕਾਕਰਨ ’ਚ ਮੋਹਰੀ ਇਜ਼ਰਾਈਲ ’ਚ ਕੋਰੋਨਾ ਦਾ ਕਹਿਰ ਮੁੜ ਸ਼ੁਰੂ, ਮਾਸਕ ਲਾਉਣਾ ਕੀਤਾ ਲਾਜ਼ਮੀ

ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਟੀਕਾਕਰਨ ’ਚ ਸਭ ਤੋਂ ਅੱਗੇ ਚੱਲ ਰਹੇ ਇਜ਼ਰਾਈਲ ’ਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਵਧਦੇ ਮਾਮਲਿਆਂ ਦਰਮਿਆਨ ਇਕ ਵਾਰ ਫਿਰ ਜਨਤਕ ਸਥਾਨਾਂ ’ਤੇ ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਜ਼ਰਾਈਲ ਨੇ ਦੁਨੀਆ ’ਚ ਸਭ ਤੋਂ ਸਫਲ ਟੀਕਾਕਰਨ ਮੁਹਿੰਮਾਂ ’ਚੋਂ ਇਕ ਨੂੰ ਸ਼ੁਰੂ ਕੀਤਾ ਸੀ, ਜਿਸ ’ਚ ਲੱਗਭਗ 85 ਫੀਸਦੀ ਬਾਲਗ ਆਬਾਦੀ ਨੂੰ ਟੀਕਾ ਲਗਾਇਆ ਗਿਆ ਸੀ। ਹਾਲ ਹੀ ਦੇ ਮਹੀਨਿਆਂ ’ਚ ਲੱਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਕਿਉਂਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਗਈ ਸੀ।

ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰਾਂ ਸਬੰਧੀ ਲਿਆ ਵੱਡਾ ਫ਼ੈਸਲਾ 

ਇਜ਼ਰਾਈਲੀ ਮੀਡੀਆ ਦੀ ਖਬਰ ਅਨੁਸਾਰ ਕਈ ਹਫਤਿਆਂ ਬਾਅਦ ਹਾਲ ਹੀ  ਦੇ ਦਿਨਾਂ ’ਚ ਮਾਮਲਿਆਂ ’ਚ ਫਿਰ ਤੋਂ ਵਾਧਾ ਦੇਖਿਆ ਗਿਆ ਹੈ। ਇਜ਼ਰਾਈਲੀ ਮੀਡੀਆ ਨੇ ਕੋਰੋਨਾ ਵਾਇਰਸ ਪ੍ਰਤੀਕਿਰਿਆ ਮੁਹਿੰਮ ਦੀ ਅਗਵਾਈ ਕਰ ਰਹੇ ਡਾ. ਨਚਮਨ ਐਸ਼ ਦੇ ਹਵਾਲੇ ਨਾਲ ਕਿਹਾ ਕਿ ਵੀਰਵਾਰ ਨੂੰ ਇਸ ਮਹਾਮਾਰੀ ਦੇ 227 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੋਂ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਮਾਮਲਿਆਂ ’ਚ ਵਾਧੇ ਦਾ ਕਾਰਨ ਡੈਲਟਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ, ਜੋ ਬੱਚਿਆਂ ਸਮੇਤ ਬਿਨਾਂ ਟੀਕਾਕਰਨ ਵਾਲੇ ਵਿਅਕਤੀਆਂ ’ਚ ਤੇਜ਼ੀ ਨਾਲ ਫੈਲਦਾ ਹੈ। ਇਜ਼ਰਾਈਲ ਦੇ ਜਿਨ੍ਹਾਂ ਨਾਗਰਿਕਾਂ ਦਾ ਟੀਕਾਕਰਨ ਹੋ ਚੁੱਕਾ ਹੈ, ਉਹ ਵੀ ਕਥਿਤ ਤੌਰ ’ਤੇ ਪਾਜ਼ੇਟਿਵ ਹੋ ਗਏ ਹਨ ਪਰ ਉਨ੍ਹਾਂ ’ਚ ਸਿਰਫ ਮਾਮੂਲੀ ਲੱਛਣ ਦਿਖਾਈ ਦਿੰਦੇ ਹਨ। ਜ਼ਿਕਰਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਜ਼ਰਾਈਲ ’ਚ ਇਸ ਵਾਇਰਸ ਨਾਲ 6429 ਲੋਕਾਂ ਦੀ ਮੌਤ ਹੋ ਗਈ ਹੈ। 


author

Manoj

Content Editor

Related News