ਅਫਰੀਕੀ ਮਹਾਦੀਪ ''ਚ ਵਧ ਰਿਹੈ ਕੋਰੋਨਾ ਦਾ ਪ੍ਰਕੋਪ, ਮਿ੍ਰਤਕਾਂ ਦੀ ਗਿਣਤੀ ਹੋਈ 4 ਹਜ਼ਾਰ ਪਾਰ

06/02/2020 2:13:26 AM

ਜਿਨੇਵਾ - ਅਫਰੀਕੀ ਮਹਾਦੀਪ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤਾਂ ਦੀ ਗਿਣਤੀ 1,44,702 ਹੋ ਗਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 4149 ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਪ੍ਰਭਾਵਿਤਾਂ ਦੀ ਗਿਣਤੀ 1,39,272 ਸੀ ਜਦਕਿ ਮਿ੍ਰਤਕਾਂ ਦੀ ਗਿਣਤੀ 3995 ਸੀ। ਪਿਛਲੇ 24 ਘੰਟਿਆਂ ਦੌਰਾਨ 154 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਮਹਾਦੀਪ ਵਿਚ ਹੁਣ ਤੱਕ 61,100 ਲੋਕ ਰੀ-ਕਵਰ ਹੋ ਚੁੱਕੇ ਹਨ।

ਦੱਸ ਦਈਏ ਕਿ ਮਿਸ਼ਰ ਵਿਚ ਸਭ ਤੋਂ ਜ਼ਿਆਦਾ 913 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੱਖਣੀ ਅਫਰੀਕਾ ਅਤੇ ਅਲਜ਼ੀਰੀਆ ਵਿਚ 683 ਅਤੇ 653 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਮਈ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਜੇਕਰ ਕੋਰੋਨਾਵਾਇਰਸ ਮਹਾਮਾਰੀ ਅਫਰੀਕੀ ਖੇਤਰ ਵਿਚ ਜ਼ਿਆਦਾ ਫੈਲ ਜਾਂਦੀ ਹੈ ਤਾਂ ਉਸ ਦੇ ਨਤੀਜੇ ਕਾਫੀ ਭਿਆਨਕ ਹੋ ਸਕਦੇ ਹਨ ਅਤੇ ਅਫਰੀਕੀ ਮਹਾਦੀਪ ਨੂੰ ਆਰਥਿਕ ਅਤੇ ਜਾਨੀ ਨੁਕਸਾਨ ਵੱਡੀ ਗਿਣਤੀ ਵਿਚ ਹੋ ਸਕਦਾ ਹੈ।


Khushdeep Jassi

Content Editor

Related News