ਨਿਊ ਸਾਊਥ ਵੇਲਜ਼ ''ਚ ਕੋਰੋਨਾ ਦਾ ਕਹਿਰ, 170 ਨਵੇਂ ਮਾਮਲੇ ਦਰਜ
Friday, Jul 30, 2021 - 02:54 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਨਿਊ ਸਾਊਥ ਵੇਲਜ਼ ਵਿਚ 170 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਸ ਵਿਚ ਡੈਲਟਾ ਸ੍ਰਟੇਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਸਿਡਨੀ ਵਿਚ ਇਕ ਨਵਾਂ ਸਮੂਹਿਕ ਟੀਕਾਕਰਨ ਕੇਂਦਰ ਖੋਲ੍ਹਿਆ ਗਿਆ। ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਉਹਨਾਂ 95,000 ਲੋਕਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਟੈਸਟ ਕਰਵਾਏ ਸਨ ਪਰ ਚੇਤਾਵਨੀ ਵੀ ਦਿੱਤੀ ਕਿ ਨਵੇਂ ਕੇਸਾਂ ਵਿਚੋਂ, 42 ਕਮਿਊਨਿਟੀ ਵਿਚ ਰਹਿੰਦੇ ਸਮੇਂ ਸੰਕਰਮਿਤ ਸਨ।
ਹਾਲਾਂਕਿ ਨਵੇਂ ਕੇਸ ਨੰਬਰ ਕੱਲ੍ਹ ਤੋਂ ਘੱਟ ਰਹੇ ਹਨ। ਹਸਪਤਾਲ ਵਿਚ ਉਨ੍ਹਾਂ ਦੀ ਗਿਣਤੀ ਵੱਧ ਕੇ 187 ਹੋ ਗਈ ਹੈ। ਇੱਥੇ 58 ਵਿਅਕਤੀ ਗੰਭੀਰ ਦੇਖਭਾਲ ਵਿਚ ਹਨ ਅਤੇ ਇਨ੍ਹਾਂ ਵਿਚੋਂ 24 ਵੈਂਟੀਲੇਟਰ 'ਤੇ ਹਨ।ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਅੱਜ ਦੇ ਆਪਣੇ ਐਲਾਨਨਾਮੇ ਰਾਹੀਂ ਰਾਜ ਭਰ ਵਿਚ ਕੋਰੋਨਾ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 170 ਨਵੇਂ ਮਾਮਲੇ ਦਰਜ ਹੋਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤਾਲਾਬੰਦੀ ਜਨਤਕ ਸੁਰੱਖਿਆ ਲਈ ਹੈ ਅਤੇ ਇਸ ਲਈ ਲੋਕ ਮੁਜਾਹਰੇ ਕਰਨ ਤੋਂ ਗੁਰੇਜ਼ ਕਰਨ ਅਤੇ ਇਕੱਠਾਂ ਵਿਚ ਸ਼ਾਮਿਲ ਨਾ ਹੋਣ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦਾ ਨਵਾਂ ਆਈਡੀਆ, ਟੀਕਾਕਰਨ 'ਚ ਤੇਜ਼ੀ ਲਈ ਲੋਕਾਂ ਨੂੰ 100 ਡਾਲਰ ਦੇਣ ਦੀ ਪੇਸ਼ਕਸ਼
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਨਵੇਂ ਮਾਮਲਿਆਂ ਵਿਚੋਂ 65 ਮਾਮਲੇ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿਚ ਹਨ ਜਦੋਂ ਕਿ 10 ਥੋੜ੍ਹੇ ਸਮੇਂ ਤੋਂ ਆਈਸੋਲੇਸ਼ਨ ਵਿਚ ਹਨ।ਇਨ੍ਹਾਂ ਨੇ ਥੋੜ੍ਹਾ ਸਮਾਂ ਇਨਫੈਕਸ਼ਨ ਦੌਰਾਨ ਬਾਹਰ ਵੀ ਗੁਜ਼ਰਿਆ ਹੈ। 42 ਲੋਕ ਸਮਾਜਿਕ ਭਾਈਚਾਰਿਆਂ ਵਿਚੋਂ ਹੀ ਕੋਰੋਨਾ ਪ੍ਰਭਾਵਿਤ ਹੋਏ ਹਨ ਅਤੇ 53 ਮਾਮਲਿਆਂ ਦੀ ਪੜਤਾਲ ਜਾਰੀ ਹੈ। ਅੱਜ ਤੋਂ ਸਿਡਨੀ ਓਲੰਪਿਕ ਪਾਰਕ ਵਿੱਚ 12ਵੇਂ ਸਾਲ ਦੇ ਵਿਦਿਆਰਥੀਆਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਪ੍ਰੀਮੀਅਰ ਨੇ ਕਿਹਾ ਕਿ ਰਾਜ ਭਰ ਵਿਚ ਵੈਕਸੀਨੇਸ਼ਨ ਸੈਂਟਰਾਂ 'ਤੇ ਹਾਲ ਵਿੱਚ ਦਿੱਤੀਆਂ ਜਾ ਰਹੀਆਂ 60,000 ਡੋਜ਼ਾਂ ਪ੍ਰਤੀ ਹਫ਼ਤਾ ਹਨ ਜਿਨ੍ਹਾਂ ਨੂੰ ਸਰਕਾਰ ਨੇ ਵਧਾ ਕੇ 350,000 ਡੋਜ਼ਾਂ ਪ੍ਰਤੀ ਹਫ਼ਤਾ ਕਰਨ ਦਾ ਟੀਚਾ ਮਿੱਥਿਆ ਹੈ।