ਅਮਰੀਕਾ 'ਚ ਕੋਰੋਨਾ ਹੁਣ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ 'ਚ ਪਹੁੰਚਿਆ, ਸਤੰਬਰ ਤੱਕ 22 ਲੱਖ ਮੌਤਾਂ

04/19/2020 10:29:06 PM

ਵਾਸ਼ਿੰਗਟਨ - ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਅਸਰ ਅਮਰੀਕਾ 'ਤੇ ਪਿਆ ਹੈ। ਇਥੇ ਕੋਰੋਨਾ ਨਾਲ 7 ਲੱਖ ਤੋਂ ਜ਼ਿਆਦਾ ਲੋਕ ਪਾਜ਼ੇਟਿਵ ਪਾਏ ਗਏ ਹਨ ਅਤੇ 34 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮਾਹਿਰਾਂ ਦੀ ਚਿਤਾਵਨੀ ਦਿੱਤੀ ਹੈ ਕਿ ਸਥਿਤੀ ਅੱਗੇ ਜਾ ਕੇ ਹੋਰ ਖਰਾਬ ਹੋ ਸਕਦੀ ਹੈ। ਦਰਅਸਲ, ਅਮਰੀਕਾ ਦੇ ਵੱਡੇ ਸ਼ਹਿਰਾਂ ਤੋਂ ਫੈਲਿਆ ਇਹ ਵਾਇਰਸ ਹੁਣ ਛੋਟੇ ਇਲਾਕਿਆਂ ਅਤੇ ਪਿੰਡਾਂ ਵਿਚ ਪਹੁੰਚ ਗਿਆ ਹੈ। ਅਜਿਹੇ ਵੇਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਜਨ-ਜੀਵਨ ਆਮ ਕਰਨ ਲਈ ਗਾਈਡਲਾਈਨਸ ਜਾਰੀ ਕੀਤੀਆਂ ਹਨ। ਰਾਸ਼ਟਰਪਤੀ ਨੇ ਅੰਦਾਜਾ ਲਗਾਇਆ ਹੈ ਕਿ ਇਸ ਨਾਲ ਜਲਦ ਹੀ ਸਭ ਕੁਝ ਆਮ ਹੋ ਜਾਵੇਗਾ। ਹਾਲਾਂਕਿ ਇਹ ਸਾਫ ਨਹੀਂ ਹੈ ਇਕ ਸੰਕਟ ਸਾਨੂੰ ਕਿਥੇ ਲੈ ਜਾਵੇਗਾ।

ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਤੋਂ ਬਾਅਦ 2 ਦਰਜਨ ਤੋਂ ਜ਼ਿਆਦਾ ਮਾਹਿਰਾਂ ਨੂੰ ਲੱਗਦਾ ਹੈ ਕਿ ਅਮਰੀਕੀਆਂ ਦੀ ਸਰਲਤਾ ਜਦ ਇਕ ਵਾਰ ਫਿਰ ਉਤਪਾਦਨ ਵਿਚ ਲੱਗ ਜਾਵੇਗੀ ਤਾਂ ਇਹ ਬੋਝ ਘੱਟ ਹੋ ਸਕੇਗਾ। ਉਨ੍ਹਾਂ ਆਖਿਆ ਕਿ ਸਾਵਧਾਨੀ, ਵੱਡੇ ਪੱਧਰ 'ਤੇ ਟੈਸਟਿੰਗ, ਨਿਗਰਾਨੀ ਅਤੇ ਸਿਹਤ ਕਰਮੀਆਂ ਲਈ ਲੋੜੀਂਦੇ ਸਾਧਨ ਅਸਰਦਾਰ ਹੋਣਗੇ। ਹਾਲਾਂਕਿ ਅਜੇ ਵੀ ਅਗਲੇ ਸਾਲ ਲਈ ਅੰਦਾਜਾ ਲਾਉਣਾ ਅਸੰਭਵ ਹੈ।ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਗਰਮੀਆਂ ਵਿਚ ਕੁਝ ਘੱਟ ਹੋ ਜਾਵੇਗਾ ਅਤੇ ਵੈਕਸੀਨ ਇਕ ਫੌਜ ਦੀ ਤਰ੍ਹਾਂ ਆਵੇਗੀ ਪਰ ਮੈਂ ਆਪਣੇ ਇਸ ਆਸ਼ਾਵਾਦੀ ਵਿਵਹਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਲਾਂਕਿ ਕਈ ਮਾਹਿਰ ਇਹ ਆਖ ਚੁੱਕੇ ਹਨ ਕਿ ਜਿਵੇਂ ਹੀ ਇਹ ਸੰਕਟ ਖਤਮ ਹੋਵੇਗਾ, ਆਰਥਿਕ ਵਿਵਸਥਾ ਫਿਰ ਤੋਂ ਠੀਕ ਹੋ ਜਾਵੇਗੀ ਪਰ ਉਦੋਂ ਤੱਕ ਇਸ ਦਰਦ ਤੋਂ ਬਚਣ ਦਾ ਕੋਈ ਉਪਾਅ ਨਹੀਂ ਹੈ।

PunjabKesari

ਕੋਰੋਨਾਵਾਇਰਸ ਨੂੰ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੌਤਾਂ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਕ ਅਨੁਮਾਨ ਮੁਤਾਬਕ 7 ਅਪ੍ਰੈਲ ਤੋਂ ਬਾਅਦ ਹਰ ਦਿਨ 1800 ਅਮਰੀਕੀਆਂ ਦੀ ਮੌਤ ਹੋ ਰਹੀ ਹੈ। ਹਾਲਾਂਕਿ ਸਰਕਾਰੀ ਅੰਕੜੇ ਅਜੇ ਵੀ ਸਾਫ ਨਹੀਂ ਹੈ। ਜਦਕਿ ਅਮਰੀਕਾ ਵਿਚ ਦਿਲ ਦੀਆਂ ਬੀਮਾਰੀਆਂ ਨਾਲ ਇਕ ਦਿਨ ਵਿਚ 1774 ਅਤੇ ਕੈਂਸਰ ਨਾਲ 1641 ਮੌਤਾਂ ਹੁੰਦੀਆਂ ਹਨ। ਉਥੇ ਹੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਫਾਰ ਹੈਲਥ ਮੈਟਿ੍ਰਕਸ ਐਂਡ ਐਵੇਲੁਏਸ਼ਨ ਦੇ ਮਾਡਲ ਮੁਤਾਬਕ, ਗਰਮੀਆਂ ਦੇ ਮੱਧ ਤੱਕ 1 ਲੱਖ ਤੋਂ 2 ਲੱਖ 40 ਹਜ਼ਾਰ ਮੌਤਾਂ ਹੋਣਗੀਆਂ ਸਨ ਪਰ ਹੁਣ ਇਹ ਅੰਕੜਾ 60 ਹਜ਼ਾਰ ਹੈ। ਹੁਣ ਤੱਕ ਦੀ ਸਫਲਤਾ ਦਾ ਕਾਰਨ ਸ਼ਟਡਾਊਨ ਹੈ ਪਰ ਇਸ ਨੂੰ ਹਮੇਸ਼ਾ ਲਈ ਵੀ ਜਾਰੀ ਨਹੀਂ ਰੱਖਿਆ ਜਾ ਸਕਦਾ।ਇੰਮਪੀਰੀਅਲ ਕਾਲਜ ਲੰਡਨ ਦੇ ਸੋਧਕਾਰਾਂ ਦੇ ਇਕ ਮਾਡਲ ਮੁਤਾਬਕ, ਅਮਰੀਕਾ ਵਿਚ ਸਤੰਬਰ ਤੱਕ 22 ਲੱਖ ਦੇ ਕਰੀਬ ਮੌਤਾਂ ਹੋ ਸਕਦੀਆਂ ਹਨ। ਤੁਲਨਾ ਕੀਤੀ ਜਾਵੇ ਤਾਂ ਦੂਜੇ ਵਿਸ਼ਵ ਯੁੱਧ ਵਿਚ 4 ਲੱਖ 20 ਹਜ਼ਾਰ ਅਮਰੀਕੀ ਮਾਰੇ ਗਏ ਸਨ।

ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਵੈਕਸੀਨ ਤਿਆਰ ਕਰਨ ਵਿਚ ਸਮਾਂ ਲੱਗੇਗਾ। ਅਮਰੀਕਾ ਅਤੇ ਚੀਨ ਵਿਚ 3 ਲੋਕਾਂ 'ਤੇ ਟ੍ਰਾਇਲ ਹੋ ਚੁੱਕੇ ਹਨ। ਵਾਈਟ ਹਾਊਸ ਵਿਚ ਟਾਸਕ ਫੋਰਸ ਦੇ ਡਾਕਟਰ ਫੌਸੀ ਮੁਤਾਬਕ ਵੈਕਸੀਨ ਤਿਆਰ ਹੋਣ ਵਿਚ 1 ਸਾਲ ਤੋਂ ਲੈ ਕੇ 18 ਮਹੀਨਿਆਂ ਤੱਕ ਸਮਾਂ ਲੱਗ ਸਕਦਾ ਹੈ।ਮਾਡਰਨ ਬਾਇਓ-ਤਕਨਾਲੋਜੀ ਵੈਕਸੀਨ ਜਲਦ ਤਿਆਰ ਕਰਨ ਲਈ ਆਰ. ਐਨ. ਏ. ਅਤੇ ਡੀ. ਐਨ. ਪਲੇਟਫਾਰਮ ਦਾ ਇਸਤੇਮਾਲ ਕਰ ਰਹੀ ਹੈ ਪਰ ਕਲੀਨਿਕਲ ਟ੍ਰਾਇਲ ਵਿਚ ਸਮਾਂ ਲੱਗਦਾ ਹੈ।ਯੂਨੀਵਰਸਿਟੀ ਆਫ ਮਿਨੇਸੋਟਾ ਸੈਂਟਰ ਆਫ ਇੰਫੈਕਸ਼ੀਅਸ ਡਿਜ਼ੀਜ ਰਿਸਰਚ ਐਂਡ ਪਾਲਸੀ ਦੇ ਡਾਇਰੈਕਟਰ ਮਿਸ਼ੇਲ ਟੀ ਨੇ ਮੁਤਾਬਕ, ਚੈਲੇਂਜ ਟ੍ਰਾਇਲਸ ਤੁਹਾਨੂੰ ਸੁਰੱਖਿਆ 'ਤੇ ਜਵਾਬ ਨਹੀਂ ਦੇ ਸਕਦੇ ਹਨ।ਇਹ ਇਕ ਵੱਡੀ ਸਮੱਸਿਆ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਜੇਕਰ ਵੈਕਸੀਨ ਬਣ ਗਈ ਤਾਂ ਅਮਰੀਕਾ ਨੂੰ ਘਟੋਂ-ਘੱਟ 30 ਕਰੋੜ ਵੈਕਸੀਨ ਦੀ ਜ਼ਰੂਰਤ ਹੋਵੇਗੀ। ਜੇਕਰ ਇਕ ਵਿਅਕਤੀ ਨੂੰ 2 ਡੋਜਾਂ ਦੀ ਜ਼ਰੂਰਤ ਹੋਈ ਤਾਂ ਕਰੀਬ 60 ਕਰੋੜ ਵੈਕਸੀਨ ਚਾਹੀਦੀਆਂ ਹੋਣਗੀਆਂ।

PunjabKesari


Khushdeep Jassi

Content Editor

Related News