ਭਾਰਤੀ ਨਾਗਰਿਕ ਸਿੰਗਾਪੁਰ ਹਵਾਈ ਅੱਡੇ ’ਤੇ ਕੋਰੋਨਾ ਪਾਜ਼ੇਟਿਵ ਨਹੀਂ ਹੋਈ : ਸਿਹਤ ਮੰਤਰਾਲਾ

Saturday, May 29, 2021 - 04:13 PM (IST)

 ਸਿੰਗਾਪੁਰ (ਭਾਸ਼ਾ)-ਨੇਪਾਲ ਤੋਂ 25 ਅਪ੍ਰੈਲ ਨੂੰ ਸਿੰਗਾਪੁਰ ਆਈ 32 ਸਾਲਾ ਭਾਰਤੀ ਨਾਗਰਿਕ ਦੇ ਚਾਂਗੀ ਏਅਰਪੋਰਟ ’ਤੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਮਾਮਲੇ ਦਾ ਤੇ ਹਵਾਈ ਅੱਡੇ ਦੇ ਟਰਮੀਨਲ ਤਿੰਨ ’ਚ ਪਾਜ਼ੇਟਿਵ ਪਾਏ ਗਏ ਯਾਤਰੀਆਂ ਵਿਚਾਲੇ ਕੋਈ ਫਾਈਲੋਜੇਨੇਟਿਕ (ਵੰਸ਼ਾਵਲੀ) ਸਬੰਧ ਨਹੀਂ ਹੈ। ਫਾਈਲੋਜੇਨੇਟਿਕ ਜਾਂਚ ਇਹ ਨਿਰਧਾਰਤ ਕਰਨ ’ਚ ਸਹਾਇਤਾ ਕਰਦੀ ਹੈ ਕਿ ਕੀ ਲਾਗ ਦੇ ਕੇਸਾਂ ’ਚ ਆਪਸੀ ਸਬੰਧ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੋਨਲ ਵੱਡੇ ਕੇਸ ਅਤੇ ਚਾਂਗੀ ਹਵਾਈ ਅੱਡੇ ਦੇ ਟਰਮੀਨਲ 3 ’ਚ ਪਾਜ਼ੇਟਿਵ ਪਾਏ ਗਏ ਵਿਅਕਤੀਆਂ ’ਚ ਕੋਈ ਫਾਈਲੋਜੇਟੇਟਿਕ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ : ਚੀਨ ਦੇ ਗੁਆਂਗਝੂ ’ਚ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਪਾਬੰਦੀਆਂ ਲਾਗੂ

‘ਦਿ ਸਟ੍ਰੇਟਸ ਟਾਈਮਜ਼’ ਦੀ ਇਕ ਖ਼ਬਰ ਅਨੁਸਾਰ ਵੱਡੇ ਨੇ ਕਿਹਾ ਸੀ ਕਿ ਉਹ ਭਾਰਤ ’ਚ ਵਧੇਰੇ ਸੁਰੱਖਿਅਤ ਮਹਿਸੂਸ ਕਰਦੀ ਹੈ। ਫੇਸਬੁੱਕ ’ਤੇ ਉਸ ਦੇ ਜਵਾਬ ਦੇ ਸਕਰੀਨ ਸ਼ਾਟ ਵਾਇਰਲ ਹੋਣ ਤੋਂ ਬਾਅਦ ਇਹ ਕੇਸ ਅੱਗ ਵਾਂਗ ਫੈਲ ਗਿਆ। ਉਸ ਨੇ ਕਿਹਾ ਕਿ ਇਹ ‘‘ਵਧੇਰੇ ਸੰਭਾਵਨਾ’’ ਸੀ ਕਿ ਉਸ ਨੂੰ ਚਾਂਗੀ ਏਅਰਪੋਰਟ ’ਤੇ ਲਾਗ ਲੱਗ ਗਈ ਸੀ। ਅੰਗ੍ਰੇਜ਼ੀ ਅਖਬਾਰ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ, ‘‘ਪ੍ਰੀ-ਰਵਾਨਗੀ ਜਾਂਚ ਜਾਂ ਮੰਜ਼ਿਲ ’ਤੇ ਪਹੁੰਚਣ ਦੌਰਾਨ ਪਾਜ਼ੇਟਿਵ ਨਾ ਹੋਣਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ ਕੋਵਿਡ-19 ਤੋਂ ਮੁਕਤ ਹੈ ਕਿਉਂਕਿ ਸ਼ਾਇਦ ਉਹ ਅਜਿਹਾ ਕਰਨ ਤੋਂ ਪਹਿਲਾਂ ਹੀ ਲਾਗ ਦੀ ਜਕੜ ਵਿਚ ਆ ਗਿਆ ਹੋਵੇ।


Manoj

Content Editor

Related News