ਬਿ੍ਰਟੇਨ ''ਚ ਕੋਰੋਨਾ ਨਾਲ ਹੋਰ 413 ਲੋਕਾਂ ਦੀ ਮੌਤ, ਕੁਲ ਗਿਣਤੀ 20,700 ਪਾਰ

Monday, Apr 27, 2020 - 02:39 AM (IST)

ਬਿ੍ਰਟੇਨ ''ਚ ਕੋਰੋਨਾ ਨਾਲ ਹੋਰ 413 ਲੋਕਾਂ ਦੀ ਮੌਤ, ਕੁਲ ਗਿਣਤੀ 20,700 ਪਾਰ

ਲੰਡਨ - ਬਿ੍ਰਟੇਨ ਵਿਚ ਕੋਰੋਨਾਵਾਇਰਸ ਨਾਲ ਐਤਵਾਰ ਨੂੰ 413 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20,732 ਪਹੁੰਚ ਗਈ ਹੈ। ਹਾਲਾਂਕਿ ਇਕ ਮਹੀਨੇ ਵਿਚ ਇਹ ਇਕ ਦਿਨ ਵਿਚ ਹੋਈਆਂ ਦੀ ਸਭ ਤੋਂ ਗਿਣਤੀ ਹੈ। ਬਿ੍ਰਟੇਨ ਦੇ ਵਾਤਾਵਰਣ ਮੰਤਰੀ ਜਾਰਜ ਯੂਸਟਾਈਸ ਨੇ ਲੰਡਨ ਵਿਚ ਨਿਯਮਤ ਡਾਓਨਿੰਗ ਸਟ੍ਰੀਟ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਆਖਿਆ ਕਿ ਅਜੇ ਸਮਾਜਿਕ ਦੂਰੀ ਸਮੇਤ ਹੋਰ ਯਤਨਾਂ ਵਿਚ ਕੋਈ ਢਿੱਲ ਦੇਣ ਸਬੰਧੀ ਫੈਸਲਾ ਲੈਣਾ ਜਲਦਬਾਜ਼ੀ ਹੋਵੇਗੀ। ਲਾਕਡਾਊਨ ਦੀ ਸਮੀਖਿਆ ਲਈ 7 ਮਈ ਦੀ ਸਮੇਂ ਸੀਮਾ ਦੇ ਸੰਦਰਭ ਵਿਚ ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਅਗਲੇ 2 ਹਫਤਿਆਂ ਵਿਚ ਵਿਚਾਰ ਕੀਤਾ ਜਾਵੇਗਾ। ਸਾਡੇ ਕੋਲ ਵਿਸ਼ੇਸ਼ ਰੂਪ ਤੋਂ ਮੈਡੀਕਲ ਸਬੂਤਾਂ ਲਈ ਵਿਗਿਆਨਕ ਪ੍ਰਮਾਣਾਂ 'ਤੇ ਵਿਚਾਰ ਕਰਨ ਲਈ ਇਹੀ ਸਹੀ ਸਮਾਂ ਹੋਵੇਗਾ।


author

Khushdeep Jassi

Content Editor

Related News