ਕੁਵੈਤ 'ਚ ਕੋਰੋਨਾ ਨਾਲ 26 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਤੇ 205 ਦੀ ਮੌਤ

Sunday, May 31, 2020 - 01:47 AM (IST)

ਕੁਵੈਤ 'ਚ ਕੋਰੋਨਾ ਨਾਲ 26 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਤੇ 205 ਦੀ ਮੌਤ

ਕੁਵੈਤ ਸਿਟੀ - ਕੁਵੈਤ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ 1008 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇਥੇ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਕੁਲ ਗਿਣਤੀ ਵਧ ਕੇ 26,192 ਹੋ ਗਈ ਹੈ। ਇਸ ਦੇ ਨਾਲ ਹੀ ਬੀਤੇ 24 ਘੰਟਿਆਂ ਵਿਚ 11 ਹੋਰ ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਇਥੇ ਮਿ੍ਰਤਕਾਂ ਦਾ ਅੰਕੜਾ 205 'ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਅਜੇ 15,831 ਲੋਕਾਂ ਦਾ ਵਿਭਿੰਨ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ 206 ਆਈ. ਸੀ. ਯੂ. ਵਿਚ ਦਾਖਲ ਹਨ। ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ 883 ਹੋਰ ਮਰੀਜ਼ਾਂ ਦੇ ਰੀ-ਕਵਰ ਹੋਣ ਤੋਂ ਬਾਅਦ ਇਥੇ ਇਹ ਗਿਣਤੀ ਵਧ ਕੇ 10,156 ਹੋ ਗਈ ਹੈ। ਕੁਵੈਤ ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਪੂਰਣ ਕਰਫਿਊ ਲਾਗੂ ਕਰ ਰੱਖਿਆ ਹੈ।
 


author

Khushdeep Jassi

Content Editor

Related News