ਅਫਰੀਕਾ 'ਚ 'ਕੋਰੋਨਾ ਹੇਅਰ ਸਟਾਈਲ' ਬਣਿਆ ਲੋਕਾਂ ਦੀ ਪਹਿਲੀ ਪਸੰਦ, ਦੇਖੋ ਤਸਵੀਰਾਂ
Monday, May 11, 2020 - 07:16 PM (IST)
ਨੈਰੋਬੀ - ਪੂਰਬੀ ਅਫਰੀਕਾ ਵਿਚ ਇਨੀਂ ਦਿਨੀਂ 'ਕੋਰੋਨਾਵਾਇਰਸ ਹੇਅਰ ਸਟਾਈਲ' ਕਾਫੀ ਮਸ਼ਹੂਰ ਹੋ ਰਿਹਾ ਹੈ, ਜਿਸ ਵਿਚ ਲੋਕ ਆਪਣੇ ਬਾਲਾਂ ਦੀ ਕੋਰੋਨਾਵਾਇਰਸ ਦੇ ਆਕਾਰ ਦੀਆਂ ਚੋਟੀਆਂ ਬਣਾ ਰਹੇ ਹਨ। ਕੋਰੋਨਾਵਾਇਰਸ ਦੀ ਰੋਕਥਾਮ ਲਈ ਲੱਗੀਆਂ ਪਾਬੰਦੀਆਂ ਕਾਰਨ ਆਰਥਿਕ ਸਮੱਸਿਆਵਾਂ ਵਿਚਾਲੇ ਇਹ ਹੇਅਰ ਸਟਾਈਲ ਲੋਕਾਂ ਨੂੰ ਕਾਫੀ ਕਫਾਇਤੀ ਲੱਗ ਰਿਹਾ ਹੈ। ਨਾਲ ਹੀ ਲੋਕ ਇਸ ਰਾਹੀਂ ਇਸ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੋਰੋਨਾਵਾਇਰਸ ਦਾ ਖਤਰਾ ਅਸਲ ਵਿਚ ਗੰਭੀਰ ਹੈ।
ਪਿਛਲੇ ਕੁਝ ਸਾਲਾਂ ਵਿਚ ਇਹ ਹੇਅਰ ਸਟਾਈਲ ਭਾਰਤ, ਬ੍ਰਾਜ਼ੀਲ ਅਤੇ ਚੀਨ ਤੋਂ ਆਏ ਸਿੰਥੈਟਿਕ ਬਾਲਾਂ ਵਾਲੇ ਸਟਾਈਲ ਦੀ ਮੰਗ ਕਾਰਨ ਫੈਸ਼ਨ ਵਿਚ ਨਹੀਂ ਸੀ ਪਰ ਹੁਣ ਫਿਰ ਤੋਂ ਇਸ ਦੀ ਮੰਗ ਵਧ ਗਈ ਹੈ। ਵਿਦੇਸ਼ੀ ਹੇਅਰ ਸਟਾਈਲ ਵਾਲੇ ਬਾਲਾਂ ਦੀਆਂ ਤਸਵੀਰਾਂ ਅਫਰੀਕਾ ਦੇ ਸੈਲੂਨਾਂ ਲਿਚ ਛਾਈਆਂ ਹੋਈਆਂ ਹਨ। ਕੀਨੀਆ ਵਿਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ ਸੋਮਵਾਰ ਨੂੰ 700 ਦੇ ਕਰੀਬ ਪਹੁੰਚ ਗਈ। ਜਾਂਚ ਸਮੱਗਰੀ ਦੀ ਭਾਰੀ ਕਮੀ ਕਾਰਨ ਅਸਲ ਗਿਣਤੀ ਦਾ ਪਤਾ ਲਾਉਣਾ ਮੁਸ਼ਕਿਲ ਹੈ।