ਐਡਿਨਬਰਾ ਦੇ ਚਿੜੀਆਘਰ ''ਤੇ ਪਈ ਕੋਰੋਨਾ ਦੀ ਮਾਰ, ਚੀਨੀ ਪਾਂਡੇ ਭੇਜੇ ਜਾ ਸਕਦੇ ਹਨ ਵਾਪਿਸ

Monday, Jan 04, 2021 - 05:31 PM (IST)

ਐਡਿਨਬਰਾ ਦੇ ਚਿੜੀਆਘਰ ''ਤੇ ਪਈ ਕੋਰੋਨਾ ਦੀ ਮਾਰ, ਚੀਨੀ ਪਾਂਡੇ ਭੇਜੇ ਜਾ ਸਕਦੇ ਹਨ ਵਾਪਿਸ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਐਡਿਨਬਰਾ ਚਿੜੀਆਘਰ ਦੇ ਮੁੱਖ ਆਕਰਸ਼ਣ ਵੱਡ ਆਕਾਰੀ ਪੰਡਿਆਂ ਨੂੰ ਵਿੱਤੀ ਦਬਾਅ ਕਾਰਨ ਅਗਲੇ ਸਾਲ ਚੀਨ ਵਾਪਸ ਭੇਜਿਆ ਜਾ ਸਕਦਾ ਹੈ। ਯਾਂਗ ਗੁਆਂਗ ਅਤੇ ਤਿਆਨ ਤਿਆਨ ਨਾਮ ਦੇ ਦੋ ਪਾਂਡੇ ਜੋ ਕੇ ਚੀਨ ਤੋਂ ਲੀਜ਼ 'ਤੇ ਲਏ ਗਏ ਹਨ, ਲਈ ਹਰ ਸਾਲ 1 ਮਿਲੀਅਨ ਪੌਂਡ ਦਾ ਖਰਚਾ ਆਉਂਦਾ ਹੈ। 

ਚਿੜੀਆਘਰ ਦਾ ਇਸ ਸੰਬੰਧੀ ਚੀਨੀ ਸਰਕਾਰ ਨਾਲ 10 ਸਾਲਾ ਦਾ ਸਮਝੌਤਾ ਖ਼ਤਮ ਹੋਣ ਦੇ ਨੇੜੇ ਹੈ ਅਤੇ ਆਰਥਿਕ ਸੰਕਟ ਕਾਰਨ ਹੋ ਸਕਦਾ ਹੈ ਕਿ ਇਹ ਸਮਝੌਤਾ ਦੁਬਾਰਾ ਨਾ ਕੀਤਾ ਜਾ ਸਕੇ। ਕੋਵਿਡ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਐਡਿਨਬਰਾ ਚਿੜੀਆਘਰ ਅਤੇ ਹਾਈਲੈਂਡ ਵਾਈਲਡ ਲਾਈਫ ਪਾਰਕ ਚਲਾਉਣ ਵਾਲੀ ਸਕਾਟਲੈਂਡ ਦੀ ਰਾਇਲ ਜੁਆਲੋਜੀਕਲ ਸੁਸਾਇਟੀ ਨੂੰ ਤਕਰੀਬਨ 2 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ। 

ਸੁਸਾਇਟੀ ਦੇ ਮੁੱਖ ਕਾਰਜਕਾਰੀ ਡੇਵਿਡ ਫੀਲਡ ਅਨੁਸਾਰ ਇਸ ਸੰਸਥਾ ਨੂੰ ਪਾਂਡਾ ਇਕਰਾਰਨਾਮੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਹਾਲਾਂਕਿ ਇਨ੍ਹਾਂ ਚੀਨੀ ਪਾਂਡਿਆਂ ਨੇ ਪਿਛਲੇ 9 ਸਾਲਾਂ ਵਿਚ ਦਰਸ਼ਕਾਂ ਉੱਤੇ ਪ੍ਰਭਾਵਸ਼ਾਲੀ ਪ੍ਰਭਾਵ ਪਾਉਣ ਦੇ ਨਾਲ ਲੱਖਾਂ ਲੋਕਾਂ ਨੂੰ ਕੁਦਰਤ ਨਾਲ ਜੁੜਨ ਵਿਚ ਸਹਾਇਤਾ ਕੀਤੀ ਹੈ। ਇਸ ਦੇ ਇਲਾਵਾ ਇਨ੍ਹਾਂ ਦੇ ਜਾਣ ਨਾਲ ਚਿੜੀਆਘਰ ਦੀ ਆਮਦਨ ਵਿਚ ਵੀ ਘਾਟ ਹੋ ਸਕਦੀ ਹੈ। ਫੀਲਡ ਅਨੁਸਾਰ ਚਿੜੀਆਘਰ ਪਹਿਲਾਂ ਹੀ ਇਕ ਸਰਕਾਰੀ ਲੋਨ ਲੈ ਚੁੱਕਾ ਹੈ ਅਤੇ ਤਾਲਾਬੰਦੀ ਦੌਰਾਨ ਸਟਾਫ ਦੀ ਵੀ ਵਿੱਤੀ ਸਹਾਇਤਾ ਕਰਨ ਦੇ ਨਾਲ ਫੰਡ ਇਕੱਠਾ ਕਰਨ ਦੀ ਅਪੀਲ ਸ਼ੁਰੂ ਕਰ ਰਿਹਾ ਹੈ, ਪਰ ਯੂਕੇ ਸਰਕਾਰ ਤੋਂ ਚਿੜੀਆਘਰ ਫੰਡ ਪ੍ਰਾਪਤ ਕਰਨ ਦੇ ਅਯੋਗ ਹੈ। ਇਸ ਲਈ ਆਉਣ ਵਾਲੇ ਮਹੀਨਿਆਂ ਵਿਚ ਚੀਨ ਵਿਚਲੇ ਸਹਿਯੋਗੀਆਂ ਨਾਲ ਅਗਲੀ ਕਾਰਵਾਈ ਲਈ ਵਿਚਾਰ ਕੀਤਾ ਜਾਵੇਗਾ।


author

Lalita Mam

Content Editor

Related News