ਅਮਰੀਕਾ 'ਚ ਕੋਰੋਨਾ ਨਾਲ ਦੁੱਗਣੇ ਹੋਏ ਮਾਮਲੇ, 10 ਕਰੋੜ ਲੋਕ ਘਰਾਂ 'ਚ ਕੈਦ

3/21/2020 8:58:51 PM

ਨਿਊਯਾਰਕ (ਏ.ਐਫ.ਪੀ.)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਪਿਛਲੇ ਤਿੰਨ ਦਿਨਾਂ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ ਦੁੱਗਣੇ ਤੋਂ ਜ਼ਿਆਦਾ ਯਾਨੀ 19 ਹਜ਼ਾਰ ਤੋਂ ਵਧੇਰੇ ਹੋ ਗਈ ਹੈ। 230 ਪੀੜਤਾਂ ਦੀ ਮੌਤ ਵੀ ਹੋ ਚੁੱਕੀ ਹੈ। ਵਾਇਰਸ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਕੈਲੀਫੋਰਨੀਆ ਤੋਂ ਬਾਅਦ ਨਿਊਯਾਰਕ ਅਤੇ ਇਲੀਨੋਇਸ ਸੂਬਿਆਂ ਵਿਚ ਵੀ ਆਵਾਜਾਈ ਅਤੇ ਕਾਰੋਬਾਰੀ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਸੂਬਿਆਂ ਦੇ ਨਿਊਯਾਰਕ, ਲਾਸ ਏਂਜਲਸ ਅਤੇ ਸ਼ਿਕਾਗੋ ਵਰਗੇ ਪ੍ਰਮੁੱਖ ਸ਼ਹਿਰ ਵੀ ਬੰਦ ਹੋ ਗਏ ਹਨ। ਪਾਬੰਦੀਆਂ ਦੇ ਚੱਲਦੇ ਇਨ੍ਹਾਂ ਸੂਬਿਆਂ ਦੀ ਤਕਰੀਬਨ 10 ਕਰੋੜ ਆਬਾਦੀ ਘਰਾਂ ਵਿਚ ਕੈਦ ਹੋ ਗਈ ਹੈ।

PunjabKesari
ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਸ਼ੁੱਕਰਵਾਰ ਨੂੰ ਸੂਬੇ ਵਿਚ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦੇ ਨਾਲ ਹੀ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਨਿਊਜਰਸੀ, ਨਵਾਦਾ, ਕਨੈਕਟਿਕਟ ਅਤੇ ਪੈਂਸਿਲਵੇਨੀਆ ਸੂਬਿਆਂ ਵਿਚ ਵੀ ਅਜਿਹੇ ਹੀ ਉਪਾਅ ਕੀਤੇ ਗਏ ਹਨ।
ਰੂਸ, ਈਰਾਨ ਅਤੇ ਚੀਨ 'ਤੇ ਲਗਾਇਆ ਕੂੜ ਪ੍ਰਚਾਰ ਦਾ ਦੋਸ਼
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰੂਸ, ਈਰਾਨ ਅਤੇ ਚੀਨ 'ਤੇ ਦੋਸ਼ ਲਗਾਇਆ ਹੈ ਕਿ ਇਹ ਦੇਸ਼ ਕੋਰੋਨਾ ਵਾਇਰਸ ਨੂੰ ਲੈ ਕੇ ਕੂੜ ਪ੍ਰਚਾਰ ਫੈਲਾਅ ਰਹੇ ਹਨ। ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਸੋਸ਼ਲ ਮੀਡੀਆ 'ਤੇ ਇਸ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਟੀਮ ਦਾ ਇਕ ਹੋਰ ਮੈਂਬਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਉਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਵ੍ਹਾਈਟ ਹਾਊਸ ਵਿਚ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਪੇਂਸ ਦੀ ਪ੍ਰੈਸ ਸਕੱਤਰ ਕੈਟੀ ਮਿਲਰ ਨੇ ਇਕ ਬਿਆਨ ਵਿਚ ਕਿਹਾ ਕਿ ਨਾ ਤਾਂ ਰਾਸ਼ਟਰਪਤੀ ਟਰੰਪ ਅਤੇ ਨਾ ਹੀ ਉਪ ਰਾਸ਼ਟਰਪਤੀ ਉਸ ਦੇ ਕਰੀਬੀ ਸੰਪਰਕ ਵਿਚ ਆਏ ਹਨ।

PunjabKesari
ਐਂਡੀ ਕੋਹੇਨ ਦਾ ਟੈਸਟ ਪਾਜ਼ੀਟਿਵ
ਅਮਰੀਕੀ ਸੈਲੀਬ੍ਰਿਟੀ ਟੈਲੀਵਿਜ਼ਨ ਹੋਸਟ ਐਂਡੀ ਕੋਹੇਨ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਇਸ ਖਬਰ ਨੂੰ ਸਾਂਝਾ ਕੀਤਾ ਹੈ। ਉਹ ਵਾਚ ਵਾਟ ਹੈਪੇਂਸ ਲਾਈਵ ਟਾਕ ਸ਼ੋਅ ਦੇ ਹੋਸਟ ਹਨ।

PunjabKesari
ਟਰੰਪ ਨੇ ਫਿਰ ਵਿੰਨਿ੍ਹਆ ਚੀਨ 'ਤੇ ਨਿਸ਼ਾਨਾ
ਅਮਰੀਕਾ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਮਹਾਮਾਰੀ ਦੇ ਖਿਲਾਫ ਜੰਗ ਜਿੱਤ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੂਰੇ ਅਮਰੀਕਾ ਵਿਚ ਲਾਕਡਾਊਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਟਰੰਪ ਨੇ ਚੀਨ 'ਤੇ ਫਿਰ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ਮੇਰੇ ਚੀਨ ਅਤੇ ਇਥੋਂ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਚੰਗੇ ਸਬੰਧ ਹਨ, ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸੇ ਦੇਸ਼ ਤੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ।


Sunny Mehra

Edited By Sunny Mehra