ਸਖਤ ਪਾਬੰਦੀਆਂ ਦੇ ਬਾਵਜੂਦ ਸਿੰਗਾਪੁਰ ਤੇ ਆਸਟ੍ਰੇਲੀਆ ''ਚ ਵਧ ਰਹੇ ਕੋਰੋਨਾ ਮਾਮਲੇ

Friday, Oct 01, 2021 - 03:15 AM (IST)

ਸਖਤ ਪਾਬੰਦੀਆਂ ਦੇ ਬਾਵਜੂਦ ਸਿੰਗਾਪੁਰ ਤੇ ਆਸਟ੍ਰੇਲੀਆ ''ਚ ਵਧ ਰਹੇ ਕੋਰੋਨਾ ਮਾਮਲੇ

ਸਿੰਗਾਪੁਰ/ਕੈਨਬਰਾ-ਇਕ ਪਾਸੇ ਜਿਥੇ ਭਾਰਤ ਤੋਂ ਰੋਜ਼ਾਨਾ ਕੋਰੋਨਾ ਕੇਸ ਤੇਜ਼ੀ ਨਾਲ ਘੱਟ ਹੋ ਰਹੇ ਹਨ, ਉਥੇ ਹੀ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਹੁਣ ਤੇਜ਼ੀ ਨਾਲ ਫੈਲ ਰਿਹਾ ਹੈ। ਤਾਜ਼ਾ ਮਾਮਲਾ ਸਿੰਗਾਪੁਰ ਅਤੇ ਆਸਟ੍ਰੇਲੀਆ ਦਾ ਹੈ। ਸਿੰਗਾਪੁਰ 'ਚ ਬੀਤੇ ਇਕ ਹਫ਼ਤੇ 'ਚ ਰੋਜ਼ਾਨਾ ਇਕ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਵੀਰਵਾਰ ਨੂੰ ਕਰੀਬ 1500 ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਸਿੰਗਾਪੁਰ ਸਰਕਾਰ ਨੇ ਮਹਾਮਾਰੀ ਦੀ ਰੋਕਥਾਮ ਲਈ ਹੁਣ 24 ਅਕਤੂਬਰ ਤੱਕ ਸਖਤ ਪਾਬੰਦੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੰਗਾਪੁਰ ਦੀ ਤਕਰੀਬਨ 82 ਫੀਸਦੀ ਆਬਾਦੀ ਕੋਰੋਨਾ ਵੈਕਸੀਨ ਦੀਆ ਦੋਵੇ ਖੁਰਾਕਾਂ ਲੱਗਾ ਚੁੱਕੀਆਂ ਹਨ।

ਇਹ ਵੀ ਪੜ੍ਹੋ :ਬਹਿਰੀਨ ਤੇ ਇਜ਼ਰਾਈਲ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ, ਮਨਾਮਾ 'ਚ ਪਹਿਲੀ ਵਾਰ ਦੂਤਘਰ ਦੀ ਕੀਤੀ ਸ਼ੁਰੂਆਤ

ਸਿੰਗਾਪੁਰ 'ਚ ਫਿਰ ਸਖਤ ਪਾਬੰਦੀ
ਸਿੰਗਾਪੁਰ ਦੇ ਮੰਤਰੀਆਂ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 57 ਲੱਖ ਦੀ ਆਬਾਦੀ ਵਾਲੇ ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਉਛਾਣ ਨੇ ਹੈਲਥ ਸਿਸਟਮ 'ਤੇ ਦਬਾਅ ਪਾਇਆ ਹੈ। ਨਵੀਂ ਪਾਬੰਦੀ ਸੋਮਵਾਰ ਤੋਂ 24 ਅਕਤੂਬਰ ਤੱਕ ਲਾਗੂ ਰਹੇਗੀ। ਵਪਾਰ ਮੰਤਰੀ ਅਤੇ ਸਰਕਾਰ ਦੀ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਸਹਿ-ਪ੍ਰਧਾਨ ਗੇਨ ਕਿਮ ਯੋਂਗ ਨੇ ਦੱਸਿਆ ਕਿ ਸਰਕਾਰ ਲਈ ਪਾਬੰਦੀ ਲਾਉਣਾ ਮੁਸ਼ਕਲ ਫੈਸਲਾ ਹੈ। ਇਸ ਦਾ ਬਿਜ਼ਨੈੱਸ ਅਤੇ ਲੋਕਾਂ 'ਤੇ ਬੁਰਾ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ : ਕਿਮ ਦੱਖਣੀ ਕੋਰੀਆ ਨਾਲ ਚਾਹੁੰਦੇ ਹਨ ਬਿਹਤਰ ਸੰਬੰਧ ਪਰ ਅਮਰੀਕਾ ਦੀ ਕੀਤੀ ਨਿੰਦਾ

ਮੈਲਬੋਰਨ ਦੀ ਹਾਲਤ ਖਰਾਬ
ਅਜਿਹਾ ਹੀ ਕੁਝ ਮਾਮਲਾ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਦਾ ਹੈ। ਇਥੇ ਦੋ ਮਹੀਨੇ ਤਾਲਾਬੰਦੀ ਲਈ ਹੋਈ ਹੈ। ਬਾਵਜੂਦ ਉਸ ਦੇ ਵੀਰਵਾਰ ਨੂੰ 1438 ਮਾਮਲੇ ਸਾਹਮਣੇ ਆਏ। ਵਿਕਟੋਰੀਆ ਪ੍ਰਸ਼ਾਸਨ ਨੇ ਇਕ ਦਿਨ 'ਚ ਇੰਨੇ ਮਾਮਲੇ ਹੋਣ ਦਾ ਜ਼ਿੰਮੇਵਾਰ ਕਈ ਹਾਊਸ ਪਾਰਟੀਆਂ ਨੂੰ ਮੰਨਿਆ ਹੈ।
ਲੋਕ ਆਸਟ੍ਰੇਲੀਅਨ ਰੂਲਸ ਫੁੱਟਬਾਲ ਗ੍ਰੈਂਡ ਫਿਲਾਨੇ ਟੀ.ਵੀ. 'ਤੇ ਦੇਖਦੇ ਹੋਏ ਪਾਰਟੀਆਂ ਕਰ ਰਹੇ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 950 ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਵੀਰਵਾਰ ਨੂੰ ਇਸ 'ਚ 50 ਫੀਸਦੀ ਦਾ ਉਛਾਲ ਆਇਆ। ਪ੍ਰਸ਼ਾਸਨ ਮੁਤਾਬਕ, ਆਸਟ੍ਰੇਲੀਆ ਦੇ 2400 ਮਾਮਲਿਆਂ 'ਚ 98 ਫੀਸਦੀ ਮਾਮਲੇ ਸਿਡਨੀ ਅਤੇ ਮੈਲਬੋਰਨ ਤੋਂ ਹੀ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News