ਰਾਹਤ ਦੀ ਖ਼ਬਰ : ਵਿਕੋਟਰੀਆ 'ਚ ਘਟੇ ਕੋਰੋਨਾ ਮਾਮਲੇ, ਤਾਲਾਬੰਦੀ 'ਚ ਮਿਲੇਗੀ ਛੋਟ

07/27/2021 10:38:52 AM

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਲਾਗੂ ਸਖ਼ਤ ਤਾਲਾਬੰਦੀ ਵਿਚ ਰਾਹਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਮੰਗਲਵਾਰ ਨੂੰ ਇੱਥੇ ਆਉਣ ਵਾਲੇ ਪੀੜਤਾਂ ਦੀ ਗਿਣਤੀ ਵਿਚ ਕਮੀ ਨੂੰ ਦੇਖਦੇ ਹੋਏ ਤਾਲਾਬੰਦੀ ਵਿਚ ਛੋਟ ਦੇਣ ਦਾ ਐਲਾਨ ਹੋਇਆ ਹੈ।ਭਾਵੇਂਕਿ ਗੁਆਂਢੀ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਇਨਫੈਕਸ਼ਨ ਦੇ ਜ਼ਿਆਦਾ ਮਾਮਲੇ ਮਿਲਣ ਲੱਗੇ ਹਨ ਅਤੇ ਇਸ ਲਈ ਇੱਥੇ ਤਾਲਾਬੰਦੀ ਦੀ ਮਿਆਦ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ -ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਲੀਬੀਆ ਦੇ ਤੱਟ 'ਤੇ ਪਲਟੀ, 57 ਲੋਕਾਂ ਦੀ ਮੌਤ

ਅਸਲ ਵਿਚ ਇੱਥੇ ਡੈਲਟਾ ਵੈਰੀਐਂਟ ਕਾਰਨ ਪਿਛਲੇ ਕੁਝ ਹਫ਼ਤੇ ਤੋਂ ਦੇਸ਼ ਦੀ ਅੱਧੀ ਆਬਾਦੀ ਕਰੀਬ 26 ਮਿਲੀਅਨ ਨੂੰ ਤਾਲਾਬੰਦੀ ਵਿਚ ਰੱਖਿਆ ਗਿਆ ਸੀ। ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ 172 ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਜੋ ਇਕ ਦਿਨ ਪਹਿਲਾਂ 145 ਸਨ। ਇੱਥੋਂ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਇਸ ਹਫ਼ਤੇ ਫ਼ੈਸਲਾ ਲਵੇਗੀ ਕਿ ਪੰਜ ਹਫ਼ਤੇ ਦੀ ਲੰਬੀ ਤਾਲਾਬੰਦੀ ਨੂੰ ਹੋਰ ਵਧਾਇਆ ਜਾਵੇ ਤਾਂ ਇਸ ਵਿਚ ਕਮੀ ਕੀਤੀ ਜਾਵੇ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ 33,266 ਮਾਮਲੇ ਸਾਹਮਣੇ ਆਏ ਹਨ ਜਦਕਿ 922 ਲੋਕਾਂ ਦੀ ਮੌਤ ਹੋਈ ਹੈ।ਇੱਥੇ 29,856 ਲੋਕ ਇਸ ਜਾਨਲੇਵਾ ਵਾਇਰਸ ਨੂੰ ਹਰਾ ਕੇ ਠੀਕ ਵੀ ਹੋਏ ਹਨ।

ਨੋਟ- ਵਿਕਟੋਰੀਆ ਵਿਚ ਤਾਲਾਬੰਦੀ ਵਿਚ ਛੋਟ ਦੇਣ ਦੇ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News