ਬਿੱਲੀ ਨੂੰ ਇਨਸਾਨ ਤੋਂ ਕੋਰੋਨਾ ਦਾ ਖਤਰਾ! ਮਾਹਰਾਂ ਨੇ ਦਿੱਤੀ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ
Saturday, May 16, 2020 - 12:59 PM (IST)

ਵਾਸ਼ਿੰਗਟਨ- ਕੋਰੋਨਾ ਵਾਇਰਸ ਅੱਜ ਦੁਨੀਆ ਦੇ ਲਈ ਇਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀ ਸੋਧ ਤੇ ਦਾਅਵੇ ਵੀ ਸਾਹਮਣੇ ਆਏ ਹਨ। ਹੁਣ ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨਸਾਨਾਂ ਤੋਂ ਬਿੱਲੀਆਂ ਵਿਚ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬਿੱਲੀਆਂ ਵਿਚ ਇਨਫੈਕਸ਼ਨ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ।
ਵਾਇਰਸ ਐਕਸਪਰਟ ਪੀਟਰ ਹਫਮੈਨ ਮੁਤਾਬਕ ਬਿੱਲੀਆਂ ਨੂੰ ਇਨਸਾਨ ਤੋਂ ਕੋਰੋਨਾ ਵਾਇਰਸ ਹੋਣ ਦੀ ਵਧੇਰੇ ਸੰਭਾਵਨਾ ਹੈ। ਅਜਿਹੇ ਵਿਚ ਇਨਫੈਕਟਿਡ ਬਿੱਲੀ ਹੋਰਾਂ ਬਿੱਲੀਆਂ ਦੇ ਲਈ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਇਹਨਾਂ ਬਿੱਲੀਆਂ ਵਿਚ ਕਦੇ ਵੀ ਕੋਵਿਡ-19 ਦੇ ਲੱਛਣ ਨਜ਼ਰ ਨਹੀਂ ਆਉਂਦੇ, ਜਿਸ ਨਾਲ ਸਮੱਸਿਆ ਹੋਰ ਵਧ ਸਕਦੀ ਹੈ। ਪੀਟਰ ਦਾ ਕਹਿਣਾ ਹੈ ਕਿ ਅਜਿਹੇ ਵਿਚ ਇਨਸਾਨਾਂ ਦੇ ਲਈ ਆਪਣੇ ਪਾਲਤੂ ਜਾਨਵਰ ਤੋਂ ਦੂਰੀ ਬਣਾਉਣਾ ਬਹੁਤ ਜ਼ਰੂਰੀ ਹੈ।
ਹਾਲ ਹੀ ਵਿਚ ਵਿਸਕਾਂਸਿਨ ਯੂਨੀਵਰਸਿਟੀ ਵਿਚ ਪੀਟਰ ਤੇ ਉਹਨਾਂ ਦੇ ਇਕ ਸਾਥੀ ਨੇ ਯੂਨੀਵਰਸਿਟੀ ਦੀ ਵੇਟਨੇਰੀ ਮੈਡੀਸਿਨ ਲੈਬ ਵਿਚ ਇਕ ਪ੍ਰਯੋਗ ਕੀਤਾ ਸੀ। ਇਕ ਇਨਫੈਕਟਿਡ ਇਨਸਾਨ ਦੇ ਨਾਲ ਤਿੰਨ ਬਿੱਲੀਆਂ ਨੂੰ ਰੱਖਿਆ ਗਿਆ। ਇਹਨਾਂ ਤਿੰਨਾਂ ਨੂੰ ਫਿਰ ਇਕ ਅਜਿਹਾ ਬਿੱਲੀ ਦੇ ਨਾਲ ਰੱਖਿਆ ਗਿਆ ਸੀ, ਜਿਸ ਨੂੰ ਇਨਫੈਕਸ਼ਨ ਨਹੀਂ ਸੀ। ਪੰਜ ਦਿਨਾਂ ਅੰਦਰ ਇਹਨਾਂ ਸਾਰੀਆਂ ਬਿੱਲੀਆਂ ਦੇ ਟੈਸਟ ਪਾਜ਼ੇਟਿਵ ਆਏ।
ਪੀਟਰ ਦੱਸਿਆ ਕਿ ਇਹਨਾਂ ਸਾਰੀਆਂ ਬਿੱਲੀਆਂ ਵਿਚ ਲੱਛਣ ਨਹੀਂ ਦਿਖਾਈ ਦਿੱਤੇ। ਨਾ ਹੀ ਕੋਈ ਛਿੱਕ ਤੇ ਨਾਲ ਹੀ ਖੰਘ। ਇੰਨਾਂ ਹੀ ਨਹੀਂ ਉਹਨਾਂ ਦੇ ਸਰੀਰ ਦਾ ਤਾਪਮਾਨ ਵੀ ਕਦੇ ਘੱਟ ਨਹੀਂ ਹੋਇਆ। ਦੱਸ ਦਈਏ ਕਿ ਹਾਲ ਹੀ ਵਿਚ ਅਮਰੀਕਾ ਦੇ ਨਿਊਯਾਰਕ ਵਿਚ ਦੋ ਪਾਲਤੂ ਬਿੱਲੀਆਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਈਆਂ ਗਈਆਂ ਹਨ। ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ।