ਬਜ਼ੁਰਗਾਂ ਸਣੇ ਇਨ੍ਹਾਂ ਮਰੀਜ਼ਾਂ ''ਤੇ ਭਾਰੀ ਪੈ ਸਕਦੈ ਕੋਰੋਨਾ
Friday, Dec 04, 2020 - 02:22 AM (IST)
ਵਾਸ਼ਿੰਗਟਨ-ਕੋਰੋਨਾ ਵਾਇਰਸ ਉਨ੍ਹਾਂ ਲੋਕਾਂ ਲਈ ਜ਼ਿਆਦਾ ਪ੍ਰੇਸ਼ਾਨੀ ਖੜ੍ਹੀ ਕਰ ਰਿਹਾ ਹੈ ਜੋ ਪਹਿਲਾਂ ਤੋਂ ਹੀ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਹੁਣ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਕਿਡਨੀ ਦੀਆਂ ਸਮੱਸਿਆਵਾਂ ਨਾਲ ਪੀੜਤ ਲੋਕਾਂ 'ਤੇ ਇਹ ਖਤਰਨਾਕ ਵਾਇਰਸ ਜ਼ਿਆਦਾ ਭਾਰੀ ਪੈ ਸਕਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ 'ਚ ਕ੍ਰਾਨਿਕ ਕਿਡਨੀ ਡਿਜੀਜ਼ (ਸੀ.ਕੇ.ਡੀ.) ਪ੍ਰਮੁੱਖ ਕਾਰਕ ਬਣ ਕੇ ਉਭਰਿਆ ਹੈ। ਸੀ.ਕੇ.ਡੀ. ਕਿਡਨੀ ਰੋਗ ਦਾ ਇਕ ਪ੍ਰਕਾਰ ਹੈ। ਬਜ਼ੁਰਗਾਂ 'ਚ ਆਮਤੌਰ 'ਤੇ ਹੋਣ ਵਾਲੀ ਇਸ ਬੀਮਾਰੀ ਦੇ ਚੱਲਦੇ ਕਿਡਨੀ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
12 ਹਜ਼ਾਰ ਤੋਂ ਜ਼ਿਆਦਾ ਲੋਕਾਂ 'ਤੇ ਕੀਤਾ ਗਿਆ ਅਧਿਐਨ
ਅਮਰੀਕੀ ਖੋਜਕਰਤਾਵਾਂ ਮੁਤਾਬਕ ਇਹ ਨਤੀਜੇ ਉਨ੍ਹਾਂ 12 ਹਜ਼ਾਰ 971 ਲੋਕਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਢਿਆ ਗਏ ਹਨ ਜੋ ਪਿਛਲੇ ਸੱਤ ਮਾਰਚ ਤੋਂ 19 ਮਈ ਦੌਰਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ 'ਚੋਂ 354 ਪੀੜਤਾਂ ਨੂੰ ਹਸਪਤਾਲ 'ਚ ਦਾਖਲ ਕਰਨ ਦੀ ਲੋੜ ਪਈ ਸੀ। ਖੋਜਕਰਤਾਵਾਂ ਨੇ ਕਿਡਨੀ, ਦਿਲ ਅਤੇ ਸਿਹਤ ਸੰੰਬੰਧੀ ਦੂਜੀਆਂ ਸਥਿਤੀਆਂ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਨੇ ਹਸਪਤਾਲ 'ਚ ਦਾਖਲ ਹੋਣ ਅਤੇ ਕ੍ਰਾਨਿਕ ਕਿਡਨੀ ਡਿਜੀਜ਼ ਵਿਚਾਲੇ ਡੂੰਘਾ ਸੰਬੰਧ ਪਾਇਆ ਗਿਆ। ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਦੀ ਲਪੇਟ 'ਚ ਆਉਣ ਵਾਲੇ ਆਮ ਲੋਕਾਂ ਦੀ ਤੁਲਨਾ 'ਚ ਕਿਡਨੀ ਰੋਗ ਨਾਲ ਜੂਝ ਰਹੇ ਪੀੜਤਾਂ ਨੂੰ ਹਸਪਤਾਲ 'ਚ ਦਾਖਲ ਕੀਤੇ ਜਾਣ ਦਾ ਖਤਰਾ 11 ਗੁਣਾ ਜ਼ਿਆਦਾ ਪਾਇਆ ਗਿਆ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ