ਬ੍ਰਾਜ਼ੀਲ ''ਚ ਕੋਰੋਨਾ ਦਾ ਕਹਿਰ, ਇਕੋ ਦਿਨ 1100 ਤੋਂ ਵੱਧ ਲੋਕਾਂ ਦੀ ਮੌਤ

Wednesday, Dec 30, 2020 - 02:35 PM (IST)

ਬ੍ਰਾਜ਼ੀਲ ''ਚ ਕੋਰੋਨਾ ਦਾ ਕਹਿਰ, ਇਕੋ ਦਿਨ 1100 ਤੋਂ ਵੱਧ ਲੋਕਾਂ ਦੀ ਮੌਤ

ਰੀਓ ਡੀ ਜਨੇਰੀਓ- ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ 1,111 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। 3 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ, ਉਸ ਸਮੇਂ 1,307 ਲੋਕਾਂ ਦੀ ਮੌਤ ਹੋ ਗਈ ਸੀ। ਇਥੋਂ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਨਾਲ ਦੇਸ਼ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਇਕ ਲੱਖ 92 ਹਜ਼ਾਰ 681 ਹੋ ਗਈ ਹੈ। 

ਪਿਛਲੇ 24 ਘੰਟਿਆਂ ਦੌਰਾਨ 58 ਹਜ਼ਾਰ 718 ਮਾਮਲੇ ਵੀ ਸਾਹਮਣੇ ਆਏ ਹਨ। 17 ਦਸੰਬਰ ਤੋਂ ਬਾਅਦ ਪਹਿਲੀ ਵਾਰ ਇੰਨੇ ਸਾਰੇ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤੱਕ ਕੁੱਲ 75 ਲੱਖ 63 ਹਜ਼ਾਰ 551 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। 

ਦੇਸ਼ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਦੱਖਣੀ-ਪੂਰਬੀ ਸੂਬਿਆਂ ਸਾਓ ਪਾਓਲੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 14 ਲੱਖ 20 ਹਜ਼ਾਰ 229 ਮਾਮਲੇ ਸਾਹਮਣੇ ਆਏ ਹਨ ਤੇ 46 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੀਓ ਡੀ ਜਨੇਰੀਓ ਵਿਚ 4 ਲੱਖ 26 ਹਜ਼ਾਰ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 25 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਕਾਰਨ ਦਮ ਤੋੜ ਚੁੱਕੇ ਹਨ। ਕੁਝ ਹਸਪਤਾਲਾਂ ਨੇ ਤਾਂ ਬਾਹਰ ਹੀ ਟੈਂਟ ਲਗਾ ਕੇ ਕੋਰੋਨਾ ਰੋਗੀਆਂ ਦੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਹਨ। 


author

Lalita Mam

Content Editor

Related News