ਦੁਨੀਆ ਦਾ ਪਹਿਲਾ ਮਾਮਲਾ, ਨਵਜਨਮੇ ਬੱਚੇ ''ਚ ਮਿਲਿਆ ''ਕੋਰੋਨਾ ਐਂਟੀਬੌਡੀ'', ਡਾਕਟਰ ਵੀ ਉਤਸ਼ਾਹਿਤ

Wednesday, Mar 17, 2021 - 06:14 PM (IST)

ਵਾਸਿੰਗਟਨ (ਬਿਊਰੋ): ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖਾਤਮੇ ਲਈ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹੈ। ਦੁਨੀਆ ਵਿਚ ਹੁਣ ਤੱਕ 10 ਤੋਂ ਵੱਧ ਕੋਰੋਨਾ ਵੈਕਸੀਨ ਬਣਾਈਆਂ ਜਾ ਚੁੱਕੀਆਂ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਅਮਰੀਕਾ ਤੋਂ ਕੋਰੋਨਾ ਵਾਇਰਸ ਐਂਟੀਬੌਡੀ ਨੂੰ ਲੈਕੇ ਚੰਗੀ ਖ਼ਬਰ ਆਈ ਹੈ। ਅਮਰੀਕਾ ਵਿਚ ਇਕ ਬੱਚੀ ਦਾ ਜਨਮ ਹੋਇਆ ਹੈ ਜਿਸ ਦੇ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਮੌਜੂਦ ਹੈ। ਬੱਚੀ ਦੀ ਰਿਪੋਰਟ ਦੇਖਣ ਦੇ ਬਾਅਦ ਡਾਕਟਰ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।

ਕੋਵਿਡ ਐਂਟੀਬੌਡੀ ਨਾਲ ਪੈਦਾ ਹੋਇਆ ਬੱਚਾ
ਕੋਰੋਨਾ ਵਾਇਰਸ ਐਂਟੀਬੌਡੀ ਦੇ ਨਾਲ ਦੁਨੀਆ ਦੀ ਪਹਿਲੀ ਬੱਚੀ ਨੇ ਅਮਰੀਕਾ ਵਿਚ ਜਨਮ ਲਿਆ ਹੈ। ਇਸ ਦੇ ਨਾਲ ਹੀ ਇਹ ਆਸ ਬਣੀ ਹੈ ਕਿ ਦੁਨੀਆ ਦੀ ਅਗਲੀ ਪੀੜ੍ਹੀ ਕੋਵਿਡ ਖ਼ਿਲਾਫ਼ ਐਂਟੀਬੌਡੀ ਲੈ ਕੇ ਹੀ ਪੈਦਾ ਹੋਵੇਗੀ। ਅਮਰੀਕਾ ਦੇ ਸਾਊਥ ਫਲੋਰੀਡਾ ਵਿਚ ਇਕ ਬੀਬੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਉਸ ਦੀ ਬੌਡੀ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਪਾਇਆ ਗਿਆ ਹੈ। ਭਾਵੇਂਕਿ ਬੱਚੀ ਦੀ ਮਾਂ ਨੂੰ ਕੁਝ ਸਮਾਂ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਅਜਿਹੇ ਵਿਚ ਡਾਕਟਰ ਇਹ ਵੀ ਜਾਂਚ ਕਰ ਰਹੇ ਹਨ ਕੀ ਬੱਚੀ ਦੇ ਅੰਦਰ ਵੀ ਵੈਕਸੀਨ ਦੀ ਖੁਰਾਕ ਪਹੁੰਚੀ ਹੈ ਅਤੇ ਉਸ ਤੋਂ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ ਜਾਂ ਫਿਰ ਬੱਚੀ ਦੇ ਅੰਦਰ ਖੁਦ ਹੀ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ।

ਪੜ੍ਹੋ ਇਹ ਅਹਿਮ ਖਬਰ - ਮੋਡਰਨਾ ਨੇ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਅਧਿਐਨ ਕੀਤਾ ਸ਼ੁਰੂ, 6 ਮਹੀਨੇ ਦੇ ਮਾਸੂਮ ਵੀ ਸ਼ਾਮਲ

ਮਾਂ ਨੂੰ ਜਨਵਰੀ ਵਿਚ ਦਿੱਤੀ ਗਈ ਵੈਕਸੀਨ
ਰਿਪੋਰਟ ਮੁਤਾਬਕ ਬੱਚੀ ਦੀ ਮਾਂ ਇਕ ਹੈਲਥ ਵਰਕਰ ਹੈ ਅਤੇ ਜਨਵਰੀ ਮਹੀਨੇ ਵਿਚ ਉਸ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਸ ਸਮੇਂ ਬੀਬੀ 36 ਮਹੀਨੇ ਦੀ ਗਰਭਵਤੀ ਸੀ। ਬੀਬੀ ਦਾ ਇਲਾਜ ਕਰਨ ਵਾਲੇ ਡਾਕਟਰ ਪੌਲ ਗਿਲਬਰਡ ਅਤੇ ਚਡ ਰੂਡਨਿਕ ਨੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ। ਨਵਜੰਮੀ ਬੱਚੀ ਨੂੰ ਲੈ ਕੇ ਵਿਗਿਆਨੀਆਂ ਨੇ ਕਿਹਾ ਹੈ ਕਿ ਬੱਚੀ ਕੋਰੋਨਾ ਵਾਇਰਸ ਐਂਟੀਬੌਡੀ ਨਾਲ ਪੈਦਾ ਹੋਈ ਹੈ।

ਵਿਗਿਆਨੀਆਂ ਲਈ ਆਸ ਦੀ ਕਿਰਨ
ਐਂਟੀਬੌਡੀ ਨਾਲ ਬੱਚੀ ਦੇ ਜਨਮ ਲੈਣ ਦੇ ਬਾਅਦ ਡਾਕਟਰ ਕਾਫੀ ਉਤਸ਼ਾਹਿਤ ਹਨ। ਉਹ ਇਕ ਨਵੀਂ ਥਿਓਰੀ 'ਤੇ ਕੰਮ ਕਰ ਰਹੇ ਹਨ। ਵਿਗਿਆਨੀਆਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਗਰਭਵਤੀ ਬੀਬੀਆਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇ ਤਾਂ ਆਉਣ ਵਾਲੀ ਪੀੜ੍ਹੀ ਕੋਰੋਨਾ ਕਵਚ ਨਾਲ ਪੈਦਾ ਹੋਵੇਗੀ ਮਤਲਬ ਜਿਹੜਾ ਵੀ ਬੱਚਾ ਪੈਦਾ ਹੋਵੇਗਾ ਉਸ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਮੌਜੂਦ ਹੋਵੇਗਾ। ਡਾਕਟਰਾਂ ਨੇ ਕਿਹਾ ਹੈ ਕਿ ਉਹ ਹਾਲੇ ਪਤਾ ਲਗਾ ਰਹੇ ਹਨ ਕੀ ਮਾਂ ਦੇ ਜ਼ਰੀਏ ਬੱਚੇ ਵਿਚ ਵੈਕਸੀਨ ਗਈ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਭਾਵੇਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਕਾਰਨ ਭਾਵੇਂ ਕੁਝ ਵੀ ਹੋਵੇ ਦੁਨੀਆ ਲਈ ਇਹ ਕੋਰੋਨਾ ਵਾਇਰਸ ਨੂੰ ਲੈਕੇ ਚੰਗੀ ਖ਼ਬਰ ਹੈ। ਭਾਵੇਂਕਿ ਡਾਕਟਰ ਹਾਲੇ ਇਸ 'ਤੇ ਹੋਰ ਅਧਿਐਨ ਕਰਨ ਬਾਰੇ ਸੋਚ ਰਹੇ ਹਨ।

ਨੋਟ- ਦੁਨੀਆ 'ਚ ਪਹਿਲੀ ਵਾਰ ਕੋਰੋਨਾ ਐਂਟੀਬੌਡੀ ਨਾਲ ਬੱਚੇ ਦਾ ਜਨਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News