ਕੋਰੋਨਾ : ਸਪੇਨ ''ਚ ਮ੍ਰਿਤਕਾਂ ਦੀ ਗਿਣਤੀ ''ਚ ਗਿਰਵਾਟ, ਅੱਜ ਹੋਈਆਂ ਇੰਨੀਆਂ ਮੌਤਾਂ

Thursday, Apr 09, 2020 - 06:36 PM (IST)

ਕੋਰੋਨਾ : ਸਪੇਨ ''ਚ ਮ੍ਰਿਤਕਾਂ ਦੀ ਗਿਣਤੀ ''ਚ ਗਿਰਵਾਟ, ਅੱਜ ਹੋਈਆਂ ਇੰਨੀਆਂ ਮੌਤਾਂ

ਮੈਡ੍ਰਿਡ-ਸਪੇਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਤੇ ਇਸ ਦੇ ਕਾਰਣ ਹੋਣ ਵਾਲੀਆਂ ਮੌਤਾਂ 'ਚ ਦੋ ਦਿਨ ਦੀ ਤੇਜ਼ੀ ਤੋਂ ਬਾਅਦ ਫਿਰ ਤੋਂ ਗਿਰਾਵਟ ਆਈ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਪੂਰੇ ਦੇਸ਼ 'ਚ ਲਾਗੂ ਲਾਕਡਾਊਨ ਤਹਿਤ ਮਹਾਮਾਰੀ 'ਤੇ ਕਾਬੂ ਦਾ ਸੰਕੇਤ ਹਨ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ 'ਚ 5,756 ਨਵੇਂ ਮਾਮਲੇ ਅਤੇ 728 ਮੌਤਾਂ ਦੀ ਸੂਚਨਾ ਦਿੱਤੀ।

PunjabKesari

ਬੁੱਧਵਾਰ ਨੂੰ ਪ੍ਰਭਾਵ ਦੇ 6,189 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ 757 ਲੋਕਾਂ ਦੀ ਮੌਤ ਹੋ ਗਈ ਸੀ। ਸਪੇਨ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇ ਕੁਲ 1,52,446 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 15,283 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ 'ਚ 52,000 ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ। ਇਸ ਨਾਲ ਹਸਪਤਾਲਾਂ 'ਤੇ ਦਬਾਅ ਥੋੜਾ ਘੱਟ ਹੋ ਗਿਆ ਹੈ।

PunjabKesari


author

Karan Kumar

Content Editor

Related News