ਬ੍ਰਿਟੇਨ ''ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ ਅਮਰੀਕਾ ਦੇ 20 ਸੂਬਿਆਂ ''ਚ ਫੈਲਿਆ
Friday, Jan 22, 2021 - 01:39 PM (IST)
ਵਾਸ਼ਿੰਗਟਨ- ਬ੍ਰਿਟੇਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਅਮਰੀਕਾ ਦੇ 20 ਜਾਂ ਉਸ ਤੋਂ ਜ਼ਿਆਦਾ ਸੂਬਿਆਂ ਵਿਚ ਮੌਜੂਦ ਹੈ। ਇਹ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰੀ ਐਲਰਜੀ ਅਤੇ ਵਾਇਰਸ ਰੋਗ ਸੰਸਥਾਨ ਦੇ ਨਿਰਦੇਸ਼ਕ ਐਂਥੋਨੀ ਫੌਂਸੀ ਦਾ ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ,"ਕੋਰੋਨਾ ਦਾ ਬ੍ਰਿਟੇਨ ਵਾਲਾ ਵੈਰੀਏਂਟ ਅਮਰੀਕਾ ਦੇ 20 ਤੋਂ ਜ਼ਿਆਦਾ ਸਬਿਆਂ ਵਿਚ ਹੈ।"
ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਦਸੰਬਰ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਕੋਵਿਡ ਦੇ ਨਵੇਂ ਸਟ੍ਰੇਨ ਬਾਰੇ ਸੂਚਿਤ ਕਰ ਦਿੱਤਾ ਸੀ, ਜੋ ਪੁਰਾਣੇ ਵੈਰੀਏਂਟ ਤੋਂ 70 ਫ਼ੀਸਦੀ ਤੇਜ਼ੀ ਨਾਲ ਫੈਲਦਾ ਹੈ।
ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਸਰਹੱਦਾਂ ਬੰਦ ਕਰ ਦਿੱਤੀਆਂ ਅਤੇ ਬ੍ਰਿਟੇਨ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਸੀ ਤਾਂ ਕਿ ਇਹ ਹੋਰ ਨਾ ਫੈਲੇ। ਇਸ ਦੇ ਨਾਲ ਹੀ ਬ੍ਰਿਟੇਨ ਨੇ ਪੂਰੇ ਦੇਸ਼ ਵਿਚ ਤਾਲਾਬੰਦੀ ਲਗਾ ਦਿੱਤੀ ਸੀ।
ਦੱਸ ਦਈਏ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਫ਼ੈਸਲਾ ਲਿਆ ਹੈ ਕਿ ਅਮਰੀਕਾ ਵਿਚ ਹਰ ਵਿਅਕਤੀ ਲਈ ਮਾਸਕ ਲਗਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਲੋਕ ਮਾਸਕ ਲਗਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।