''ਕੋਰੋਨਾ : ਈਰਾਨ ਦਾ ਕੋਈ ਵੀ ਸੂਬਾ ''ਰੈੱਡ ਜ਼ੋਨ'' ''ਚ ਨਹੀਂ''

Friday, Apr 24, 2020 - 07:44 PM (IST)

''ਕੋਰੋਨਾ : ਈਰਾਨ ਦਾ ਕੋਈ ਵੀ ਸੂਬਾ ''ਰੈੱਡ ਜ਼ੋਨ'' ''ਚ ਨਹੀਂ''

ਤੇਹਰਾਨ (ਏ.ਐਫ.ਪੀ.)- ਈਰਾਨ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਇਸ ਖਾੜੀ ਦੇਸ਼ ਵਿਚ ਕੋਈ ਵੀ ਸੂਬਾ 'ਰੈਡ ਜ਼ੋਨ' ਵਿਚ ਨਹੀਂ ਹੈ। ਹਾਲਾਂਕਿ ਦੇਸ਼ ਵਿਚ 93 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਣ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਦੇ ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਹੋਰ 93 ਲੋਕਾਂ ਦੀ ਮੌਤ ਹੋਣ ਨਾਲ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਕੁਲ ਗਿਣਤੀ ਵੱਧ ਕੇ 5,574 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨਫੈਕਸ਼ਨ ਦੇ 1168 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁਲ ਅੰਕੜਾ ਵੱਧ ਕੇ 88.194 ਪਹੁੰਚ ਗਿਆ ਹੈ। ਬੁਲਾਰੇ ਨੇ ਦੱਸਿਆ ਕਿ 66,596 ਮਰੀਜ਼ਾਂ ਨੂੰ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੇ ਟਵੀਟ ਕੀਤਾ ਕਿ ਸਾਡਾ ਕੋਈ ਵੀ ਸੂਬਾ ਰੈਡ ਜ਼ੋਨ ਵਿਚ ਨਹੀਂ ਹੈ ਪਰ ਚਿਤਾਵਨੀ ਬਣੀ ਰਹੇਗੀ ਅਤੇ ਹਾਲਾਤ ਨੂੰ ਕਿਤੋਂ ਵੀ ਆਮ ਨਹੀਂ ਸਮਝਿਆ ਜਾਣਾ ਚਾਹੀਦਾ।


author

Sunny Mehra

Content Editor

Related News