ਕੋਰੋਨਾ : ਅਮਰੀਕੀ ਏਅਰਲਾਈਨਜ਼ ਨੂੰ ਹੋਇਆ ਵੱਡਾ ਨੁਕਸਾਨ, 2020 ’ਚ ਘਟੇ 61 ਫੀਸਦੀ ਯਾਤਰੀ

Wednesday, Jan 06, 2021 - 12:38 AM (IST)

ਕੋਰੋਨਾ : ਅਮਰੀਕੀ ਏਅਰਲਾਈਨਜ਼ ਨੂੰ ਹੋਇਆ ਵੱਡਾ ਨੁਕਸਾਨ, 2020 ’ਚ ਘਟੇ 61 ਫੀਸਦੀ ਯਾਤਰੀ

ਵਾਸ਼ਿੰਗਟਨ-ਅਮਰੀਕੀ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕੀ ਸਰਕਾਰ ਨੇ 2020 ’ਚ ਹਵਾਈ ਅੱਡੇ ਦੀਆਂ ਚੌਕੀਆਂ ’ਤੇ 500 ਮਿਲੀਅਨ ਘੱਟ ਲੋਕਾਂ ਦੀ ਜਾਂਚ ਕੀਤੀ ਜੋ 2019 ਦੇ ਮੁਕਾਬਲੇ 61 ਫੀਸਦੀ ਘੱਟ ਹੈ। ਇਸ ਦਾ ਮੁੱਖ ਕਾਰਣ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਵਾਈ ਯਾਤਰਾ ਦਾ ਘੱਟ ਹੋਣਾ ਹੈ। ਟੀ.ਐੱਸ.ਏ. ਨੇ ਕਿਹਾ ਕਿ ਉਸ ਨੇ 2020 ’ਚ ਆਪਣੇ ਹਵਾਈ ਅੱਡੇ ਦੀ ਸੁਰੱਖਿਆ ਚੌਕੀਆਂ ’ਤੇ 324 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ, ਜਦਕਿ 2019 ’ਚ 824 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਹਾਲ ਦੇ ਹਫਤਿਆਂ ’ਚ ਹਵਾਈ ਯਾਤਰਾ ’ਚ ਫਿਰ ਤੋਂ ਤੇਜ਼ੀ ਦੇਖੀ ਗਈ ਹੈ। ਐਤਵਾਰ ਨੂੰ ਟੀ.ਐੱਸ.ਏ. ਨੇ 1.327 ਮਿਲੀਅਨ ਲੋਕਾਂ ਦੀ ਸਕਰੀਨਿੰਗ ਕੀਤੀ ਜੋ ਮੱਧ ਮਾਰਚ ਤੋਂ ਬਾਅਦ ਅਜੇ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ ਪਰ 2020 ’ਚ ਇਸ ਦਿਨ 45 ਫੀਸਦੀ ਜ਼ਿਆਦਾ ਲੋਕਾਂ ਦੀ ਸਕਰੀਨਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ

ਫਿਰ ਤੋਂ ਵਧਣਗੀਆਂ ਹਵਾਈ ਯਾਤਰਾ
ਟੀ.ਐੱਸ.ਏ. ਨੇ ਇਕ ਬਿਆਨ ’ਚ ਕਿਹਾ ਕਿ ਉਸ ਦਾ ਅਨੁਮਾਨ ਹੈ ਕਿ ਰੋਜ਼ਾਨਾ ਹਵਾਈ ਯਾਤਰਾ ਦੀ ਗਿਣਤੀ ਹੁਣ ਲਗਾਤਾਰ ਵਧੇਗੀ ਅਤੇ ਮੌਸਮ ਮੁਤਾਬਕ ਲੋਕ ਹੁਣ ਆਉਂਦੇ ਰਹਿਣਗੇ। ਅਮਰੀਕਾ ਲਈ ਏਅਰਲਾਇੰਸ ਇਕ ਉਦਯੋਗ ਵਪਾਰ ਸਮੂਹ ਦੀ ਤਰ੍ਹਾਂ ਹੈ। ਅਮਰੀਕਨ ਏਅਰਲਾਇੰਸ ਨੇ ਕਿਹਾ ਕਿ ਦਸੰਬਰ ਦੇ ਮੱਧ ਅਮਰੀਕੀ ਏਅਰਲਾਈਨ ਯਾਤਰੀਆਂ ਦੀ ਗਿਣਤੀ 2019 ਦੀ ਤੁਲਨਾ ’ਚ 57 ਫੀਸਦੀ ਘੱਟ ਸੀ। ਘਰੇਲੂ ਹਵਾਈ ਯਾਤਰਾ ’ਚ 56 ਫੀਸਦੀ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ’ਚ 66 ਫੀਸਦੀ ਦੀ ਗਿਰਾਵਟ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ -ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ

9 ਮਹੀਨਿਆਂ ’ਚ 36 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ
ਪ੍ਰਮੁੱਖ ਏਅਰਲਾਈਨਾਂ ਨੂੰ 2020 ਦੇ ਪਹਿਲੇ 9 ਮਹੀਨਿਆਂ ’ਚ 36 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। ਅਮਰੀਕੀ ਕਾਂਗਰਸ ਕੋਵਿਡ-19 ਰਾਹਤ ਪੈਕੇਜ ਦੇ ਹਿੱਸੇ ਦੇ ਰੂਪ ’ਚ ਨਵੇਂ ਪੇਰੋਲ ਸਹਾਇਤਾ ’ਚ $15 ਬਿਲੀਅਨ ਦੀ ਮਨਜ਼ੂਰੀ ਦਿੱਤੀ ਹੈ ਤਾਂ ਕਿ 31 ਮਾਰਚ ਤੱਕ ਹਜ਼ਾਰਾਂ ਮਜ਼ਦੂਰਾਂ ਨੂੰ ਤਨਖਾਹ ਦਿੱਤੀ ਜਾ ਸਕੇ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News