ਕੋਰੋਨਾ : ਪਾਕਿਸਤਾਨ ''ਚ ਹਿੰਦੂ ਵਿਧਾਇਕ ਦੀ ਰਿਪੋਰਟ ਆਈ ਪਾਜ਼ੇਟਿਵ

04/29/2020 6:58:43 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਸਿੰਧ ਸੂਬੇ ਦੇ ਹਿੰਦੂ ਵਿਧਾਇਕ ਰਾਣਾ ਹਮੀਰ ਸਿੰਘ ਵੀ ਕੋਰੋਨਾ ਇਨਫੈਕਸ਼ਨ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਦੇ ਪੁੱਤਰ ਕੁੰਵਰ ਕਰਣੀ ਸਿਂਘ ਦਾ ਵਿਆਹ ਸਾਲ 2015 ਵਿਚ ਜੈਪੁਰ ਦੇ ਕਾਨੋਤਾ ਸ਼ਾਹੀ ਪਰਿਵਾਰ ਵਿਚ ਹੋਇਆ ਸੀ। ਹਮੀਰ ਦੇ ਪਿਤਾ ਰਾਣਾ ਚੰਦਰ ਸਿੰਘ ਬੀਤੀ ਸਦੀ ਦੇ ਅੰਤਿਮ ਦਹਾਕੇ ਵਿਚ ਨਵਾਜ਼ ਸ਼ਰੀਫ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਸਨ। ਪਾਕਿਸਤਾਨ ਵਿਚ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 15 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਹੁਣ ਤੱਕ 327 ਲੋਕਾਂ ਦੀ ਮੌਤ ਹੋ ਚੁੱਕੀ ਹੈ।

63 ਸਾਲ ਦੇ ਹਮੀਰ ਸਿੰਘ ਸਿੰਧ ਵਿਧਾਨ ਸਭਾ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੈਂਬਰ ਹਨ। ਉਹ ਸਾਲ 2018 ਦੀਆਂ ਚੋਣਾਂ ਵਿਚ ਥਾਰਪਾਰਕਰ ਜ਼ਿਲੇ ਦੀ ਸੀਟ ਤੋਂ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਵਿਚ ਪਹੁੰਚੇ ਸਨ। ਥਾਰਪਾਰਕਰ ਦੇ ਕਮਿਸ਼ਨਰ ਸ਼ਹਿਜ਼ਾਦ ਤਾਹਿਰ ਨੇ ਬੁੱਧਵਾਰ ਨੂੰ ਦੱਸਿਆ ਕਿ ਹਮੀਰ ਸਿੰਘ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਉਹ ਹਾਲ ਵਿਚ ਮਿੱਠੀ ਸ਼ਹਿਰ ਵਿਚ ਇਕ ਪ੍ਰੋਗਰਾਮ ਦੌਰਾਨ ਮੁੱਤਾਹਿਦਾ ਮਜਲਿਸ-ਏ-ਅਮਨ ਪਾਰਟੀ ਦੇ ਵਿਧਾਇਕ ਅਬਦੁਲ ਰਾਸ਼ਿਦ ਨਾਲ ਮਿਲੇ ਸਨ। ਰਾਸ਼ਿਦ ਦੀ ਰਿਪੋਰਟ ਬਾਅਦ ਵਿਚ ਪਾਜ਼ੇਟਿਵ ਨਿਕਲੀ। ਇਸ ਦੀ ਵਜ੍ਹਾ ਨਾਲ ਉਨ੍ਹਾਂ  ਨੂੰ ਮਿਲਣ ਵਾਲੇ 26 ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚ ਸਿਰਫ ਹਮੀਰ ਦਾ ਟੈਸਟ ਪਾਜ਼ੇਟਿਵ ਆਇਆ। 


Sunny Mehra

Content Editor

Related News