ਕੋਰੋਨਾ - ਪੁਲਸ ਨੇ ਘਰਾਂ ਦੀ ਤਲਾਸ਼ੀ ਤਾਂ ਬਰਾਮਦ ਹੋਈਆਂ 800 ਲਾਸ਼ਾਂ, ਮਚਿਆ ਹੰਗਾਮਾ
Tuesday, Apr 14, 2020 - 03:18 AM (IST)

ਗਵਾਯਾਕਾਵਿਲ - ਇਕਵਾਡੋਰ ਵਿਚ ਕੋਰੋਨਾਵਾਇਰਸ ਦੇ 7,529 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਿਕ ਅਧਿਕਾਰਕ ਅੰਕਡ਼ਿਆਂ ਮੁਤਾਬਕ 350 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਕੋਰੋਨਾ ਦਾ ਗਡ਼੍ਹ ਗਵਾਯਾਕਵਿਲ ਵਿਚ ਉਦੋਂ ਹੰਗਾਮਾ ਮਚ ਗਿਆ ਜਦ ਪੁਲਸ ਨੇ ਘਰਾਂ ਤਲਾਸ਼ੀ ਲਈ ਅਤੇ 800 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋਈਆਂ। ਇਕਵਾਡੋਰ ਪੁਲਸ ਨੇ ਦੱਸਿਆ ਹੈ ਕਿ ਮਾਰੇ ਗਏ ਲੋਕ ਕੋਰੋਨਾਵਾਇਰਸ ਪਾਜ਼ੇਟਿਵ ਸਨ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗਵਾਯਾਕਵਿਲ ਵਿਚ ਹਾਲ ਇਹ ਹੈ ਕਿ ਹਸਪਤਾਲਾਂ, ਆਪਾਤ ਸੇਵਾਵਾਂ ਅਤੇ ਅੰਤਿਮ ਸਸਕਾਰ ਵਾਲੀਆਂ ਥਾਵਾਂ 'ਤੇ ਭਾਰੀ ਦਬਾਅ ਹੈ।
ਇਸ ਟਾਪੂ ਸ਼ਹਿਰ ਵਿਚ ਲਾਸ਼ਾਂ ਨੂੰ ਦਫਨਾਉਣ ਦੇ ਕੰਮ ਵਿਚ ਲੱਗੇ ਮੁਰਦਾ ਘਰਾਂ ਦੇ ਲੋਕ ਇੰਨੀ ਵੱਡੀ ਗਿਣਤੀ ਵਿਚ ਲਾਸ਼ਾਂ ਦਫਨਾਉਣ ਵਿਚ ਅਸਮਰਥ ਨਜ਼ਰ ਆ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਰਹੇ ਹਨ, ਜਿਨ੍ਹਾਂ ਵਿਚ ਸਡ਼ਕਾਂ 'ਤੇ ਲਾਸ਼ਾਂ ਪਈਆਂ ਹੋਈਆਂ ਦਿੱਖ ਰਹੀਆਂ ਹਨ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੁਲਸ ਅਤੇ ਫੌਜੀ ਕਰਮੀਆਂ ਦੀ ਮਦਦ ਕਰ ਰਹੀ ਇਕ ਟੀਮ ਦੀ ਅਗਵਾਈ ਕਰਨ ਵਾਲੇ ਜਾਰਜ ਵਾਟਿਡ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਲਾਸ਼ਾਂ ਦੀ ਗਿਣਤੀ 700 ਤੋਂ ਜ਼ਿਆਦਾ ਹੈ।
600 ਤੋਂ ਜ਼ਿਆਦਾ ਲਾਸ਼ਾਂ ਬਿਨਾਂ ਜਾਂਚ ਦੇ ਦਫਨਾਈਆਂ
ਇਕਵਾਡੋਰ ਪੁਲਸ ਨੇ ਐਤਵਾਰ ਨੂੰ ਟਵਿੱਟਰ 'ਤੇ ਦੱਸਿਆ ਸੀ ਕਿ ਸੰਯੁਰਤ ਕਾਰਜ ਬਲ ਨੇ ਪਿਛਲੇ 3 ਹਫਤਿਆਂ ਵਿਚ ਇਕ ਅਭਿਆਨ ਵਿਚ ਘਰਾਂ ਤੋਂ 771 ਲਾਸ਼ਾਂ ਅਤੇ ਹਸਪਤਾਲਾਂ ਤੋਂ ਹੋਰ 631 ਲਾਸ਼ਾਂ ਚੁੱਕੀਆਂ ਸਨ। ਵਾਟਿਡ ਨੇ ਹਾਲਾਂਕਿ ਪੀਡ਼ਤਾਂ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਅਤੇ ਇਨ੍ਹਾਂ ਵਿਚੋਂ 600 ਲੋਕਾਂ ਦੀਆਂ ਲਾਸ਼ਾਂ ਅਧਿਕਾਰੀਆਂ ਨੇ ਦਫਨਾ ਦਿੱਤੀਆਂ ਹਨ। ਇਕਵਾਡੋਰ ਵਿਚ 29 ਫਰਵਰੀ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਤੋਂ ਬਾਅਦ 7,529 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਮੁਤਾਬਕ ਗਵਾਯਾਕਵਿਲ ਵਿਚ ਦੇਸ਼ ਵਿਚ ਪਾਜ਼ੇਟਿਵ ਲੋਕਾਂ ਵਿਚੋਂ 70 ਫੀਸਦੀ ਤੋਂ ਜ਼ਿਆਦਾ ਸਾਹਮਣੇ ਆਏ ਹਨ। ਗਵਾਯਾਵਕਿਲ ਵਿਚ 4 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।